For the best experience, open
https://m.punjabitribuneonline.com
on your mobile browser.
Advertisement

ਭੁੱਲਰਹੇੜੀ ਗਰਿੱਡ ਦਾ ਕੰਮ ਚਾਲੂ ਕਰਵਾਉਣ ਲਈ ਧਰਨਾ ਜਾਰੀ

07:51 AM Sep 06, 2024 IST
ਭੁੱਲਰਹੇੜੀ ਗਰਿੱਡ ਦਾ ਕੰਮ ਚਾਲੂ ਕਰਵਾਉਣ ਲਈ ਧਰਨਾ ਜਾਰੀ
Advertisement

ਪੱਤਰ ਪ੍ਰੇਰਕ
ਧੂਰੀ, 5 ਸਤੰਬਰ
66 ਕੇਵੀ ਗਰਿੱਡ ਭੁੱਲਰਹੇੜੀ ਅੱਗੇ ਪੱਕੇ ਧਰਨੇ ’ਤੇ ਡਟੇ ਕਿਸਾਨਾਂ ਨੇ ਅੱਜ 72ਵੇਂ ਦਿਨ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ 66 ਕੇਵੀ ਗਰਿੱਡ ਦੇ ਕੰਮ ਵਿੱਚ ਪੈ ਰਹੇ ਅੜਿੱਕਿਆਂ ਨੂੰ ਦੂਰ ਕਰੇ। ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਇਕਾਈ ਪ੍ਰਧਾਨ ਜਸਦੇਵ ਸਿੰਘ ਭੁੱਲਰਹੇੜੀ, ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਅਤੇ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਲੰਘੇ ਜੂਨ ਮਹੀਨੇ ਵਿੱਚ ਸਰਕਾਰ ਨੇ ਆਪਣੇ ਇੱਕ ਚਹੇਤੇ ਸਨਅਤਕਾਰ ਦਾ ਪੱਖ ਪੂਰਦਿਆਂ ਉਸ ਦੀ ਜਗ੍ਹਾ ਵਿੱਚ ਖੰਭਾ ਲਗਾਏ ਜਾਣ ਦੇ ਮਾਮਲੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ-ਪਰੋਖੇ ਕੀਤਾ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ-ਪਹਿਲਾਂ ਵਿਭਾਗ ਨੇ ਵੀ ਆਪਣੀ ਜ਼ਿੰਮੇਵਾਰ ਠੀਕ ਢੰਗ ਨਾਲ ਨਹੀਂ ਨਿਭਾਈ। ਆਗੂਆਂ ਨੇ ਕਿਹਾ ਕਿ ਗਰਿੱਡ ਦਾ ਕੰਮ ਮੁੜ ਚਾਲੂ ਕਰਨ ਤੱਕ ਪੱਕਾ ਧਰਨਾ ਜਾਰੀ ਰਹੇਗਾ।

Advertisement

Advertisement
Advertisement
Author Image

Advertisement