ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਨੇੜੇ ਰੇਤਾ-ਬਜਰੀ ਦੀ ਵਿਕਰੀ ਤੋਂ ਔਖੇ ਦੁਕਾਨਦਾਰਾਂ ਵੱਲੋਂ ਧਰਨਾ

08:04 AM Jun 28, 2024 IST
ਦੋਰਾਹਾ ਵਿੱਚ ਧਰਨਾ ਦੇ ਰਹੇ ਦੁਕਾਨਦਾਰ।

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 27 ਜੂਨ
ਇੱਥੋਂ ਦੀ ਮੁੱਖ ਜਰਨੈਲੀ ਸੜਕ ਨੇੜੇ ਰੇਤੇ ਅਤੇ ਬਜਰੀ ਦੇ ਢੇਰ ਲਾ ਕੇ ਵਿਕਰੀ ਕਰਨ ਖਿਲਾਫ਼ ਕਈ ਦੁਕਾਨਦਾਰਾਂ ਤੇ ਨੇੜਲੇ ਘਰਾਂ ਦੇ ਵਸਨੀਕਾਂ ਨੇ ਜਰਨੈਲੀ ਸੜਕ ’ਤੇ ਧਰਨਾ ਲਾ ਦਿੱਤਾ ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਇਸ ਦੌਰਾਨ ਧਰਨਾਕਾਰੀਆਂ ਨੀਤੂ ਸਿੰਘ, ਗੁਰਪ੍ਰੀਤ ਸਿੰਘ ਵਾਰਸ ਢਾਬਾ, ਅਜੇਪਾਲ ਸਿੰਘ ਸੋਨੀ, ਮਨੋਜ ਪੰਡਿਤ, ਹਰੀਸ਼ ਕੁਮਾਰ, ਸੁਖਜੀਤ ਸਿੰਘ, ਜਗਤਾਰ ਸਿੰਘ, ਚਮਨ ਲਾਲ ਨੇ ਦੱਸਿਆ ਕਿ ਮਾਰਕੀਟ ਵਿੱਚ ਇੱਕ ਦੁਕਾਨਦਾਰ ਵੱਲੋਂ ਵੱਡੇ-ਵੱਡੇ ਰੇਤੇ ਤੇ ਬਜਰੀ ਦੇ ਟਿੱਪਰ ਲਿਆ ਕੇ ਸੜਕ ਕਿਨਾਰੇ ਹੀ ਰੱਖ ਕੇ ਵੇਚਿਆ ਜਾਂਦਾ ਹੈ ਜਿਸ ਨਾਲ ਜਿੱਥੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਉੱਥੇ ਰੇਤਾ ਉੱਡ ਕੇ ਦੁਕਾਨਾਂ ਤੇ ਘਰਾਂ ਵਿੱਚ ਡਿੱਗਦਾ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਵਸਨੀਕਾਂ ਨੇ ਏਡੀਸੀ ਖੰਨਾ ਦੇ ਦਫਤਰ ਅੱਗੇ ਡੇਢ ਮਹੀਨਾ ਪਹਿਲਾਂ ਵੀ ਧਰਨਾ ਦਿੱਤਾ ਸੀ ਅਤੇ ਖੁਦ ਏਡੀਸੀ ਵੱਲੋਂ ਦੁਕਾਨਦਾਰ ਨੂੰ ਰਸਤੇ ਵਿੱਚੋਂ ਰੇਤਾ-ਬਜਰੀ ਹਟਾਉਣ ਦੀ ਹਦਾਇਤ ਕੀਤੀ ਗਈ ਸੀ, ਪਰ ਅੱਜ ਫਿਰ ਰੇਤੇ ਦੇ ਟਿੱਪਰ ਆਉਣ ’ਤੇ ਮਾਮਲਾ ਭਖ ਗਿਆ ਤੇ ਲੋਕਾਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਟਿੱਪਰ ਕਬਜ਼ੇ ਵਿੱਚ ਲੈ ਲਿਆ ਅਤੇ ਦੁਕਾਨਦਾਰ ਵਿਰੁੱਧ ਕਾਰਵਾਈ ਆਰੰਭ ਕਰਦਿਆਂ ਤੁਰੰਤ ਜੇਸੀਬੀ ਮਸ਼ੀਨਾਂ ਲਿਆ ਕੇ ਰੇਤੇ ਦੇ ਢੇਰ ਹਟਾਉਣੇ ਸ਼ੁਰੂ ਕਰ ਦਿੱਤੇ, ਜਿਸ ਉਪਰੰਤ ਲੋਕਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Advertisement