ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ-ਪਾਣੀ ਨਾ ਮਿਲਣ ਕਾਰਨ ਕਾਲੋਨੀ ਵਾਸੀਆਂ ਵੱਲੋਂ ਧਰਨਾ

06:55 AM Jul 04, 2023 IST
ਦਰਪਣ ਐਨਕਲੇਵ ਕਾਲੋਨੀ ਦੇ ਵਸਨੀਕ ਕਾਲੋਨਾਈਜ਼ਰ ਖ਼ਿਲਾਫ਼ ਧਰਨਾ ਦਿੰਦੇ ਹੋਏ।

ਸੰਜੀਵ ਤੇਜਪਾਲ
ਮੋਰਿੰਡਾ 3 ਜੁਲਾਈ
ਇੱਥੋਂ ਦੀ ਦਰਪਣ ਐਨਕਲੇਵ ਕਾਲੋਨੀ ਦੇ ਵਸਨੀਕਾਂ ਨੂੰ 24 ਘੰਟਿਆ ਤੋਂ ਬਿਜਲੀ-ਪਾਣੀ ਨਾ ਮਿਲਣ ਕਾਰਨ ਉਨ੍ਹਾਂ ਮੋਰਿੰਡਾ-ਚੁੰਨੀ ਸੜਕ ’ਤੇ ਲਗਪਗ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਅਤੇ ਕਾਲੋਨਾਈਜ਼ਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪਹੁੰਚੇ ਡੀਐੱਸਪੀ ਮੋਰਿੰਡਾ ਅਖਿਲ ਬਾਂਸਲ ਵੱਲੋਂ ਬਿਜਲੀ ਤੇ ਪਾਣੀ ਦੀ ਸਪਲਾਈ ਜਲਦੀ ਚਾਲੂ ਕਰਵਾਉਣ ਅਤੇ ਨਵਾਂ ਟਰਾਂਸਫਰਮਰ ਰਖਵਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ।
ਕਾਲੋਨੀ ਵਾਸੀ ਜਸਪ੍ਰੀਤ ਕੌਰ, ਨਿਸ਼ਾ, ਮਨਦੀਪ ਕੌਰ, ਹਰਜਿੰਦਰ ਕੌਰ, ਦਲਬੀਰ ਕੌਰ, ਹਰਪ੍ਰੀਤ ਕੌਰ, ਰਾਧਾ ਬਿਰਲਾ ਅਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਕਾਲੋਨੀ ਮਾਲਕਾਂ ਵੱਲੋਂ ਕਾਲੋਨੀ ਵਿੱਚ ਰਹਿੰਦੇ 200 ਪਰਿਵਾਰਾਂ ਕੋਲੋਂ ਮੈਂਟੇਨਸ ਦੇ ਨਾਮ ’ਤੇ ਹਰ ਮਹੀਨੇ 500 ਰੁਪਏ ਪ੍ਰਤੀ ਘਰ ਵਸੂਲੇ ਜਾ ਰਹੇ ਹਨ ਪ੍ਰੰਤੂ ਜਦੋਂ ਉਹ ਸਹੂਲਤਾਂ ਦੀ ਗੱਲ ਕਰਦੇ ਹਨ ਤਾਂ ਕਾਲੋਨੀ ਮਾਲਕਾਂ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਗਾਲ੍ਹੀ-ਗਲੋਚ ਅਤੇ ਦੁਰਵਿਹਾਰ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਲੋਨੀ ਮਾਲਕਾਂ ਵੱਲੋ ਨਵੀਂ ਦਰਪਣ ਐਨਕਲੇਵ ਦੇ ਨਾਮ ’ਤੇ ਇਕ ਹੋਰ ਕਾਲੋਨੀ ਕੱਟੀ ਗਈ ਹੈ ਜਿਸ ਨੂੰ ਦਿੱਤੇ ਬਿਜਲੀ ਕੁਨੈਕਸ਼ਨਾਂ ਦਾ ਲੋਡ ਉਨ੍ਹਾਂ ਦੀ ਕਾਲੋਨੀ ਵਿੱਚ ਰੱਖੇ ਟਰਾਂਸਫਾਰਮਰਾਂ ’ਤੇ ਪਾਇਆ ਗਿਆ ਹੈ, ਜਿਸ ਕਾਰਨ ਬਿਜਲੀ-ਪਾਣੀ ਦੀ ਸਮੱਸਿਆ ਪੇਸ਼ ਆ ਰਹੀ ਹੈ।
ਇਨ੍ਹਾਂ ਔਰਤਾਂ ਨੇ ਦੱਸਿਆ ਕਿ ਅੱਜ ਸਕੂਲ ਖੁੱਲ੍ਹਣ ਦਾ ਪਹਿਲਾਂ ਦਿਨ ਸੀ, ਪ੍ਰੰਤੂ ਕਾਲੋਨੀ ਵਿੱਚ ਬਿਜਲੀ ਨਾ ਹੋਣ ਕਾਰਨ ਨਹਾਉਣ ਲਈ ਪਾਣੀ ਵੀ ਨਹੀਂ ਸੀ, ਜਿਸ ਕਰ ਕੇ ਕਲੋਨੀ ਵਿੱਚੋਂ ਬਹੁਤ ਘੱਟ ਬੱਚੇ ਸਕੂਲ ਗਏ ਹਨ।
ਕਾਲੋਨੀ ਵਾਸੀਆਂ ਨੇ ਕਾਲੋਨਾਈਜ਼ਰ ਦੇ ਨਾਲ ਸਥਾਨਕ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਗੇ।

Advertisement

ਬਿਜਲੀ ਦੀ ਸਮੱਸਿਆ ਕਾਲੋਨੀ ਦੇ ਅੰਦਰੂਨੀ ਪ੍ਰਬੰਧਾਂ ਕਾਰਨ: ਜੇਈ
ਮੌਕੇ ’ਤੇ ਪਹੁੰਚੇ ਪਾਵਰਕੌਮ ਦੇ ਭੁਪਿੰਦਰ ਸਿੰਘ ਅਤੇ ਜੇਈ ਸ੍ਰੀ ਪਾਰੁਲ ਨੇ ਦੱਸਿਆ ਕਿ ਕਾਲੋਨੀ ਵਿਚ ਬਿਜਲੀ ਦੀ ਇਹ ਸਮੱਸਿਆ ਕਾਲੋਨੀ ਦੇ ਅੰਦਰੂਨੀ ਪ੍ਰਬੰਧਾਂ ਕਰ ਕੇ ਹੈ, ਜਿਸ ਦਾ ਪਾਵਰਕੌਮ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਕਿਉਂਕਿ ਕਲੋਨੀ ਦੇ ਮਾਲਕਾਂ ਵੱਲੋਂ ਆਪਣੇ ਪੱਧਰ ’ਤੇ ਟਰਾਂਸਫਾਰਮਰ ਰਖਵਾ ਕੇ ਕਾਲੋਨੀ ਵਾਸੀਆਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਜ਼ਾਇਜ਼ ਤੌਰ ’ਤੇ ਚੱਲ ਰਹੇ ਬਿਜਲੀ ਕੁਨੈਕਸਨਾਂ ਦੀ ਜਲਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ, ਡੀਐੱਸਪੀ ਅਖਿਲ ਬਾਂਸਲ ਨੇ ਦੱਸਿਆ ਕਿ ਕਾਲੋਨੀ ਮਾਲਕਾਂ ਵੱਲੋਂ ਦੋ ਘੰਟਿਆਂ ਅੰਦਰ ਬਿਜਲੀ-ਪਾਣੀ ਦੀ ਸਪਲਾਈ ਚਾਲੂ ਕਰਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਨਵਾਂ ਟਰਾਂਸਫਾਰਮਰ ਰਖਵਾਉਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨੂੰ ਉਹ ਖੁਦ ਅਮਲ ਵਿੱਚ ਲਿਆਉਣਗੇ।

Advertisement
Advertisement
Tags :
ਕਾਰਨਕਾਲੋਨੀਧਰਨਾਬਿਜਲੀ-ਪਾਣੀਮਿਲਣਵੱਲੋਂਵਾਸੀਆਂ
Advertisement