For the best experience, open
https://m.punjabitribuneonline.com
on your mobile browser.
Advertisement

ਚੋਰੀਆਂ ਦੇ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਧਰਨਾ

09:55 AM Aug 26, 2024 IST
ਚੋਰੀਆਂ ਦੇ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਧਰਨਾ
Advertisement

ਪੱਤਰ ਪ੍ਰੇਰਕ
ਮਾਨਸਾ, 25 ਅਗਸਤ
ਬੀਤੀ ਕੱਲ੍ਹ ਦੇਰ ਰਾਤ ਥਾਣਾ ਸਿਟੀ-1 ਮਾਨਸਾ ਨੇੜੇ ਸਥਾਨਕ ਗੁਰਦੁਆਰਾ ਚੌਕ ਕੋਲ ਕੱਪੜੇ ਦੀਆਂ ਦੋ ਦੁਕਾਨਾਂ ’ਚ ਚੋਰੀ ਹੋ ਗਈ। ਚੋਰਾਂ ਵੱਲੋਂ ਬਬਲਾ ਕਲਾਥ ਹਾਊਸ ਅਤੇ ਅੰਸ਼ੂ ਕੁਲੈਕਸ਼ਨ ਦੀਆਂ ਦੁਕਾਨਾਂ ’ਚ ਦਾਖਲ ਹੋਕੇ ਮਹਿੰਗੇ ਸੂਟ ਅਤੇ ਰੇਡੀਮੇਡ ਕੱਪੜੇ ਚੋਰੀ ਕਰ ਲਏ ਗਏ। ਚੋਰ ਦੁਕਾਨ ’ਚ ਲੱਗੇ ਕੈਮਰੇ ਆਦਿ ਪੁੱਟਕੇ ਵੀ ਨਾਲ ਲੈ ਗਏ।
ਇਸੇ ਦੌਰਾਨ ਕੱਪੜਾ ਦੁਕਾਨ ਦੇ ਮਾਲਕ ਮਨਮੋਹਨ ਸਿੰਘ ਨੇ ਦੱਸਿਆ ਕਿ ਦੁਕਾਨ ’ਚੋਂ 50-60 ਮਹਿੰਗੇ ਸੂਟ ਚੋਰੀ ਕਰ ਲਏ ਗਏ ਹਨ, ਜਿਨ੍ਹਾਂ ਦੀ ਕੀਮਤ ਲੱਖ-ਡੇਢ ਲੱਖ ਰੁਪਏ ਬਣਦੀ ਹੈ। ਇਸੇ ਤਰ੍ਹਾਂ ਰੇਡੀਮੇਟ ਕੱਪੜੇ ਦੇ ਦੁਕਾਨਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਚੋਰਾਂ ਨੇ 60-70 ਹਜ਼ਾਰ ਦੇ ਰੇਡੀਮੇਡ ਕੱਪੜੇ ਚੋਰੀ ਕੀਤੇ ਹਨ। ਰੋਹ ’ਚ ਆਏ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਰਾਤ ਸਮੇਂ ਪੁਲੀਸ ਟੀਮਾਂ ਦੀ ਗਸ਼ਤ ਵੀ ਵਧਾਈ ਜਾਵੇ।

Advertisement

ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਬੰਦ ਹੋਣ ’ਤੇ ਰੋਸ ਪ੍ਰਗਟਾਇਆ

ਟੱਲੇਵਾਲ (ਪੱਤਰ ਪ੍ਰੇਰਕ): ਪਿੰਡ ਚੀਮਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਬੰਦ ਹੋਣ ’ਤੇ ਅੱਜ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਮਨਰੇਗਾ ਮਜ਼ਦੂਰ ਬਲਵਿੰਦਰ ਸਿੰਘ ਗੋਰਾ­, ਗੁਰਮੇਲ ਕੌਰ­ ਅਤੇ ਲਾਭ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤ ਵਿਭਾਗ ਦੇ ਮਾਸਟਰੋਲ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ­, ਪਰ ਆਮ ਆਦਮੀ ਪਾਰਟੀ ਦੇ ਮੋਹਰੀ ਆਗੂਆਂ ਵਲੋਂ ਉਨ੍ਹਾਂ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਾਡਾ ਕੰਮ ਮੁੜ ਚਾਲੂ ਨਾ ਕੀਤਾ ਗਿਆ ਤਾਂ ਉਹ ਮੰਗਲਵਾਰ ਨੂੰ ਹਲਕਾ ਮਹਿਲ ਕਲਾਂ ਦੇ ਵਿਧਾਇਕ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ। ਉਥੇ ਦੂਜੇ ਪਾਸੇ ‘ਆਪ’ ਆਗੂ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਮਨਰੇਗਾ ਮਜ਼ਦੂਰਾਂ ਦਾ ਕੋਈ ਕੰਮ ਬੰਦ ਨਹੀਂ ਕਰਵਾਇਆ ਹੈ। ਜੇ ਮਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਹੋਇਆ ਹੈ ਤਾਂ ਉਹ ਖ਼ੁਦ ਵਿਧਾਇਕ ਪੰਡੋਰੀ ਅਤੇ ਅਧਿਕਾਰੀਆਂ ਨਾਲ ਗੱਲ ਕਰਕੇ ਇਨ੍ਹਾਂ ਦਾ ਕੰਮ ਸ਼ੁਰੂ ਕਰਵਾਉਣਗੇ।

Advertisement

Advertisement
Author Image

Advertisement