ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੈੱਲਰ ਮਾਲਕਾਂ ਵੱਲੋਂ ਭਾਰਤੀ ਖੁਰਾਕ ਨਿਗਮ ਦੇ ਡਿੱਪੂ ਅੱਗੇ ਧਰਨਾ

07:36 AM May 21, 2024 IST
ਸੰਗਰੂਰ ਵਿੱਚ ਐੱਫ਼ਸੀਆਈ ਡਿੱਪੂ ਅੱਗੇ ਧਰਨਾ ਦਿੰਦੇ ਹੋਏ ਸ਼ੈੱਲਰ ਮਾਲਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਈ
ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਸ਼ੈੱਲਰ ਮਾਲਕਾਂ ਵੱਲੋਂ ਐੱਫਸੀਆਈ ਡਿੱਪੂ-2 ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਸ਼ੈੱਲਰ ਮਾਲਕ ਐੱਫ਼ਸੀਆਈ ਵਲੋਂ ਅਲਾਟ ਗੁਦਾਮ ਵਿਚ ਚੌਲ ਸਟੋਰ ਨਾ ਕਰਕੇ ਗੁਦਾਮ ਪ੍ਰਬੰਧਕਾਂ ਵਲੋਂ ਪ੍ਰੇਸ਼ਾਨ ਕਰਨ ਤੋਂ ਖਫਾ ਹਨ। ਸ਼ੈੱਲਰ ਮਾਲਕਾਂ ਨੇ ਦੋਸ਼ ਲਾਇਆ ਕਿ ਗੁਦਾਮ ਪ੍ਰਬੰਧਕਾਂ ਵਲੋਂ ਨਵੀਆਂ ਨਵੀਆਂ ਸ਼ਰਤਾਂ ਥੋਪ ਕੇ ਸ਼ੈੱਲਰ ਮਾਲਕਾਂ ਦੇ ਚੌਲ ਲੈਣੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਚੌਲਾਂ ਨਾਲ ਭਰੇ ਟਰੱਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਦੂਜੇ ਪਾਸੇ ਚੌਲ ਅਣਲੋਡ ਕਰਨ ਵਾਲੇ ਮਜ਼ਦੂਰਾਂ ਨੇ ਵੀ ਗੁਦਾਮ ਪ੍ਰਬੰਧਕਾਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।
ਸ਼ੈੱਲਰ ਮਾਲਕਾਂ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਰਾਈਸ ਮਿੱਲਰਜ਼ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਐਫ.ਸੀ.ਆਈ. ਦੇ ਨਿਯਮਾਂ ਮੁਤਾਬਕ ਸ਼ੈੱਲਰ ਮਾਲਕਾਂ ਵਲੋਂ ਗੁਦਾਮ ਵਿਚ ਚੌਲ ਸਟੋਰ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਐਫ਼.ਸੀ.ਆਈ. ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਪਰ ਐਫ਼.ਸੀ.ਆਈ. ਵਲੋਂ ਅਲਾਟ ਗੋਦਾਮ ਦੇ ਪ੍ਰਬੰਧਕਾਂ ਵਲੋਂ ਸ਼ੈੱਲਰ ਮਾਲਕਾਂ ਉਪਰ ਬੇਲੋੜੀਆਂ ਸ਼ਰਤਾਂ ਥੋਪ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਚੌਲ ਦਾ ਭੰਡਾਰਨ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 130 ਸ਼ੈੱਲਰਾਂ ਦੇ ਚੌਲ ਸਬੰਧਤ ਗੋਦਾਮਾਂ ਵਿਚ ਸਟੋਰ ਹੋਣੇ ਹਨ। ਟਰੱਕ ਚੌਲਾਂ ਨਾਲ ਭਰੇ ਖੜ੍ਹੇ ਹਨ ਅਤੇ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ ਜਿਸ ਕਾਰਨ ਸ਼ੈੱਲਰ ਮਾਲਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਚੌਲ ਸਰਕਾਰੀ ਗੋਦਾਮਾਂ ਵਿਚ ਸਟੋਰ ਹੁੰਦੇ ਸੀ ਅਤੇ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਂਦੀ ਸੀ ਪਰ ਇਸ ਵਾਰ ਨਿੱਜੀ ਗੋਦਾਮ ਐੱਫਸੀਆਈ ਵਲੋਂ ਲਏ ਗਏ ਹਨ। ਸ਼ੈੱਲਰ ਮਾਲਕਾਂ ਦੇ ਰੋਸ ਧਰਨੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪੁੱਜੇ ਤੇ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਗੱਲ ਕੀਤੀ ਅਤੇ ਮਸਲਾ ਹੱਲ ਕਰਾਉਣ ਲਈ ਆਖਿਆ। ਵਿਧਾਇਕ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਕੇਂਦਰ ਸਰਕਾਰ ਨਾਲ ਸਬੰਧਤ ਹੈ ਪਰ ਫ਼ਿਰ ਵੀ ਸ਼ੈੱਲਰ ਮਾਲਕਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।

Advertisement

Advertisement