For the best experience, open
https://m.punjabitribuneonline.com
on your mobile browser.
Advertisement

ਪੀਐਸਯੂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

08:27 AM Sep 14, 2023 IST
ਪੀਐਸਯੂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
Advertisement

ਪਰਮਜੀਤ ਸਿੰਘ
ਫ਼ਾਜ਼ਿਲਕਾ, 13 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਐੱਮਆਰ ਸਰਕਾਰੀ ਕਾਲਜ ਤੋਂ ਲੈ ਕੇ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰ ਕੇ ਡੀਸੀ ਦੇ ਨਾਂ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਧੀਰਜ ਕੁਮਾਰ ਅਤੇ ਜ਼ਿਲ੍ਹਾ ਆਗੂ ਮਮਤਾ ਲਾਧੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਭਗਵਾਂਕਰਨ ਅਤੇ ਕਾਰਪੋਰੇਟਾਂ ਨੂੰ ਮੁਨਾਫ਼ਾ ਦੇਣ ਲਈ ਕੇਂਦਰੀਕਰਨ ਦੀ ਨੀਤੀ ਤਹਿਤ ਲਗਾਤਰ ਸੂਬਿਆਂ ਦੇ ਅਧਿਕਾਰ ਖੋਹ ਰਹੀ ਹੈ। ਪੰਜਾਬ ਦੇ ਪਾਣੀਆਂ ’ਤੇ ਸੂਬੇ ਦਾ ਅਧਿਕਾਰ ਨਹੀਂ ਰਿਹਾ, ਪੰਜਾਬ ਦੇ ਡੈਮਾਂ ਨੂੰ ਕੇਂਦਰ ਨੇ ਡੈਮ ਸੇਫਟੀ ਐਕਟ ਤਹਿਤ ਆਪਣੇ ਅਧੀਨ ਕਰ ਲਿਆ ਹੈ ਅਤੇ ਪੰਜਾਬ ਦੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ। ਨਵੀਂ ਸਿੱਖਿਆ ਨੀਤੀ-2020 ਵੀ ਕੇਂਦਰੀਕਰਨ ਦੀ ਨੀਤੀ ਤਹਿਤ ਲਿਆਂਦੀ ਗਈ ਹੈ ਜੋ ਸਿਲੇਬਸ ਦਾ ਭਗਵਾਂਕਰਨ ਕਰ ਕੇ ਅਤੇ ਕਾਰਪੋਰੇਟਾਂ ਨੂੰ ਸਿੱਖਿਆ ਖ਼ੇਤਰ ਵਿੱਚ ਸਿੱਧਾ ਦਖ਼ਲ ਦੇਣ ਦੀ ਖੁੱਲ੍ਹ ਦਿੰਦੀ ਹੈ। ਇਸ ਨੀਤੀ ਤਹਿਤ ਸਰਕਾਰੀ ਸਕੂਲ ਕਾਲਜ ਮਰਜ਼ ਕਰਨ ਦੇ ਨਾਂ ਉੱਪਰ ਬੰਦ ਕੀਤੇ ਜਾਣੇ ਹਨ, ਵੱਡੀ ਗਿਣਤੀ ਅਧਿਆਪਕਾਂ ਦੀ ਛਾਂਟੀ ਕੀਤੀ ਜਾਣੀ ਹੈ।
ਕਾਲਜ ਕਮੇਟੀ ਪ੍ਰਧਾਨ ਅਦਿਤਿਆ ਅਤੇ ਪ੍ਰਿਯੰਕਾ ਨੇ ਕਿਹਾ ਕਿ ਆਰਐਸਐਸ ਆਪਣੀ ਵਿਚਾਰਧਾਰਾ ਥੋਪਣ ਲਈ ਲਗਾਤਾਰ ਸਿਲੇਬਸ ਵਿੱਚ ਗ਼ੈਰ-ਵਿਗਿਆਨਕ ਤਬਦੀਲੀਆਂ ਕਰ ਰਹੀ ਹੈ, ਇਤਿਹਾਸ ਨੂੰ ਖ਼ਤਮ ਕਰ ਕੇ ਮਿਤਿਹਾਸ ਥੋਪਣਾ ਚਾਹੁੰਦੀ ਹੈ।

Advertisement

Advertisement
Advertisement
Author Image

Advertisement