For the best experience, open
https://m.punjabitribuneonline.com
on your mobile browser.
Advertisement

ਜਥੇਬੰਦੀਆਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ

07:13 AM May 02, 2024 IST
ਜਥੇਬੰਦੀਆਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਬੀਡੀਪੀਓ ਦਫ਼ਤਰ ਅੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਆਗੂ।
Advertisement

ਜਗਜੀਤ ਸਿੰਘ
ਮੁਕੇਰੀਆਂ, 1 ਮਈ
ਇੱਥੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਮਜ਼ਦੂਰ ਦਿਵਸ ਸਾਂਝੇ ਤੌਰ ’ਤੇ ਬੀਡੀਪੀਓ ਦਫ਼ਤਰ ਸਾਹਮਣੇ ਧਰਨੇ ਵਿੱਚ ਮਨਾਇਆ ਗਿਆ। ਧਰਨੇ ਦੀ ਅਗਵਾਈ ਸੁਰੇਸ਼ ਚਨੌਰ, ਰਘੁਬੀਰ ਸਿੰਘ ਪੰਡੋਰੀ ਅਤੇ ਜੋਗਿੰਦਰ ਕੌਰ ਮੁਕੇਰੀਆਂ ਨੇ ਕੀਤੀ ਜਦੋਂਕਿ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਨਿੱਜੀਕਰਨ, ਉਦਾਰੀਕਰਨ ਅਤੇ ਕਾਰਪੋਰੇਟ ਪੱਖੀ ਸੰਸਾਰੀਕਰਨ ਅਤੇ ਵਧ ਰਹੀ ਨਾਬਰਾਬਰੀ, ਭ੍ਰਿਸ਼ਟਾਚਾਰ, ਫ਼ਿਰਕਾਪ੍ਰਸਤੀ ਵਿਰੁੱਧ ਸਮਝੌਤਾ ਰਹਿਤ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮਈ ਦਿਵਸ ਕਾਰਪੋਰੇਟਾਂ ਦੇ ਅੱਤਿਆਚਾਰ ਖ਼ਿਲਾਫ਼ ਮਜ਼ਦੂਰ ਜਮਾਤ ਦੇ ਜੇਤੂ ਸੰਘਰਸ਼ ਦਾ ਪ੍ਰਤੀਕ ਹੈ। ਜੋ ਹੱਕ ਮਜ਼ਦੂਰ ਜਮਾਤ ਨੇ ਅੱਜ ਤੱਕ ਲਹੂ ਵੀਟਵੇਂ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਹਨ, ਕੇਂਦਰ ਸਰਕਾਰ ਸਭ ਤੋਂ ਵੱਧ ਤੇਜ਼ੀ ਨਾਲ ਉਨ੍ਹਾਂ ਨੂੰ ਕਾਰਪੋਰੇਟਾਂ ਦੇ ਹੱਕ ਵਿੱਚ ਤਬਦੀਲ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਉਨ੍ਹਾਂ ਆਖਿਆ ਕਿ ਇਮਾਨਦਾਰੀ ਦਾ ਬੁਰਕਾ ਪਾ ਕੇ ਸੱਤਾ ਵਿਚ ਆਈ ‘ਆਪ’ ਵੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਯਸ਼ਪਾਲ ਚਨੌਰ, ਰਜਿੰਦਰ ਸਨਿਆਲ, ਜਸਵੰਤ ਸਿੰਘ ਛੰਨੀ, ਸੁਰਜੀਤ ਸਿੰਘ ਛੰਨੀ, ਭੁਪਿੰਦਰ ਸਿੰਘ, ਵਿਜੇ ਸਿੰਘ ਪੋਤਾ, ਬੋਧ ਰਾਜ, ਰਕੇਸ਼ ਕੁਮਾਰ, ਜਸਪਾਲ ਚੰਦ, ਰਘਬੀਰ ਗਿੱਲ, ਬਲਵਿੰਦਰ ਸਿੰਘ, ਪ੍ਰੀਕਸਿਤ ਸਿੰਘ, ਮਨੋਹਰ ਲਾਲ, ਯਸ਼ਪਾਲ ਸਿੰਘ ਪੰਡੋਰੀ, ਦੀਵਾਨ ਚੰਦ, ਬਲਦੇਵ ਰਾਜ ਚੱਕ ਭਾਈਆਂ, ਰਾਮ ਸਿੰਘ, ਸੁਖਦੇਵ ਰਾਜ, ਰਵੀ ਕੁਮਾਰ , ਸੁਭਮ ਮਿਨਹਾਸ, ਨਿਰਮਲ ਸਿੰਘ, ਕੇਸ਼ਵ, ਵਿਸ਼ਾਲ, ਨਰਿੰਦਰ ਸਿੰਘ, ਗੁਰਦੀਪ ਸਿੰਘ, ਉਂਕਾਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×