For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਕਾਮਿਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

10:42 AM Sep 21, 2024 IST
ਮਨਰੇਗਾ ਕਾਮਿਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਪਟਿਆਲਾ ਵਿੱਚ ਲੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਸਤੰਬਰ
ਡੈਮੋਕਰੈਟਿਕ ਮਨਰੇਗਾ ਫਰੰਟ (ਡੀਐਮਐੱਫ) ਦੀ ਅਗਵਾਈ ਵਿੱਚ ਅੱਜ ਡੀਸੀ ਪਟਿਆਲਾ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਮਨਰੇਗਾ ਕਾਮਿਆਂ ਨੇ ਧਰਨਾ ਦਿੱਤਾ। ਇਹ ਧਰਨਾ ਬੀਡੀਪੀਓ ਦਫ਼ਤਰ ਨਾਭਾ ਵਿੱਚ 52 ਦਿਨਾਂ ਤੋਂ ਜਾਰੀ ਸੀ ਜੋ ਅੱਜ ਇੱਥੇ ਦਿੱਤਾ ਗਿਆ।
ਇਸ ਧਰਨੇ ਵਿਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ। ਡੀਐੱਮਐੱਫ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਜ਼ਿਲ੍ਹੇ ਅੰਦਰ ਬੀਡੀਪੀਓ ਦਫ਼ਤਰ ਤੇ ਏਡੀਸੀ ਪੰਚਾਇਤ ਵਿਭਾਗ ਲਾਗੂ ਕਰਨ ਤੋਂ ਇਨਕਾਰੀ ਹਨ। ਹਰ ਸ਼ਿਕਾਇਤ ਦਾ ਨਿਬੇੜਾ ਸੱਤ ਦਿਨਾਂ ਦੇ ਵਿੱਚ ਕਰਨਾ ਹੁੰਦਾ ਹੈ ਪਰ ਇੱਥੇ 52 ਦਿਨਾਂ ਤੋਂ ਮਨਰੇਗਾ ਮਜ਼ਦੂਰ ਲਗਾਤਾਰ ਬੀਡੀਪੀਓ ਦਫ਼ਤਰ ਨਾਭਾ ਵਿਖੇ ਧਰਨੇ ਤੇ ਬੈਠੇ ਹਨ, ਫਿਰ ਵੀ ਕੋਈ ਸੁਣਵਾਈ ਨਹੀਂ।
ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਤਾ ਰਾਣੀ ਕੈਦੂਪੁਰ ਰਾਜ ਕੌਰ ਥੂਹੀ ਲਾਡੀ ਕਨਸੂਹਾ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਪਗ ਛੇ ਮਹੀਨੇ ਪਹਿਲਾਂ ਏਡੀਸੀ ਪੰਚਾਇਤ ਵਿਭਾਗ ਨੂੰ ਨਾਭਾ ਬਲਾਕ ਦੀਆਂ 187 ਅਰਜ਼ੀਆਂ ਦਾ ਸੱਤ ਦਿਨਾਂ ਵਿਚ ਨਿਬੇੜਾ ਕਰਨ ਲਈ ਦਿੱਤਾ ਪਰ ਅਜੇ ਤਕ ਉਨ੍ਹਾਂ ਅਰਜ਼ੀਆਂ ਤੋਂ ਧੂੜ ਵੀ ਨਹੀਂ ਹਟਾਈ। ਧਰਨੇ ਵਿੱਚ ਆ ਕੇ ਤਹਿਸੀਲਦਾਰ ਨੇ ਮੰਗ ਪੱਤਰ ਲਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨਾਲ 27 ਸਤੰਬਰ ਦੀ ਮੀਟਿੰਗ ਦਾ ਪੱਤਰ ਦਿੱਤਾ। ਡੈਮੋਕਰੈਟਿਕ ਮਨਰੇਗਾ ਫ਼ਰੰਟ ਨੇ ਫ਼ੈਸਲਾ ਕੀਤਾ ਕਿ 27 ਸਤੰਬਰ ਤੱਕ ਕੋਈ ਵੱਡਾ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ। ਪਰ ਜੋ ਬੀਡੀਪੀਓ ਦਫ਼ਤਰ ਨਾਭਾ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ ਉਹ ਜਾਰੀ ਰਹੇਗਾ।

Advertisement

Advertisement
Advertisement
Author Image

sukhwinder singh

View all posts

Advertisement