ਜੇਸੀਟੀ ਮਿੱਲ ਕਾਮਿਆਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਧਰਨਾ
06:47 AM Nov 12, 2024 IST
ਪੱਤਰ ਪ੍ਰੇਰਕ
ਫਗਵਾੜਾ, 11 ਨਵੰਬਰ
ਜੇ.ਸੀ.ਟੀ. ਮਿੱਲ ਪ੍ਰਬੰਧਕਾਂ ਵੱਲੋਂ ਕਰਮਚਾਰੀਆਂ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਮਾਮਲੇ ’ਚ ਵਰਕਰਾਂ ਵੱਲੋਂ ਮਿੱਲ ਦੇ ਬਾਹਰ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਅਜੈ ਕੁਮਾਰ ਯਾਦਵ ਤੇ ਸ਼ਿਵ ਸੈਨਾ ਆਗੂ ਕਮਲ ਸਰੋਜ ਦੀ ਅਗਵਾਈ ਹੇਠ ਧਰਨਾ ਲਗਾਇਆ ਤੇ ਬਕਾਇਆ ਭੁਗਤਾਨ ਕਰਨ ਦੀ ਮੰਗ ਕੀਤੀ ਈ। ਮੌਕੇ ’ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਡੀਐੱਸਪੀ ਭਾਰਤ ਭੂਸ਼ਣ, ਐੱਸਐੱਚਓ ਸਿਟੀ ਅਮਨਦੀਪ ਨਾਹਰ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮਿੱਲ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਤਨਖਾਹਾਂ ਤੇ ਬਕਾਇਆ ਅਦਾਇਗੀਆਂ ਜਲਦੀ ਤੋਂ ਜਲਦੀ ਮਿਲ ਜਾਣਗੀਆਂ ਜਿਸ ਮਗਰੋਂ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।
Advertisement
Advertisement