ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੂੰਗੀ ਦੀ ਬੋਲੀ ਨਾ ਲੱਗਣ ’ਤੇ ਕਿਸਾਨਾਂ ਵੱਲੋਂ ਧਰਨਾ

08:06 AM Jul 16, 2024 IST

ਪੱਤਰ ਪ੍ਰੇਰਕ
ਤਪਾ ਮੰਡੀ, 15 ਜੂਲਾਈ
ਅੰਦਰਲੀ ਅਨਾਜ ਮੰਡੀ ’ਚ ਮੂੰਗੀ ਦੀ ਬੋਲੀ ਨਾ ਲੱਗਣ ਤੋਂ ਖ਼ਫਾ ਕਿਸਾਨਾਂ ਨੇ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ’ਚ ਮੂੰਗੀ ਦੀ ਫ਼ਸਲ ਆਈ ਹੋਈ ਹੈ। ਮਾਰਕੀਟ ਕਮੇਟੀ ਵੱਲੋਂ ਬੋਲੀ ਦਾ ਸਮਾਂ 1 ਵਜੇ ਨਿਰਧਾਰਤ ਸੀ, ਜੋ ਪਿਛਲੇ ਕਈ ਦਿਨਾਂ ਤੋਂ ਨਿਰਵਿਘਨ ਜਾਰੀ ਰਿਹਾ ਪ੍ਰੰਤੂ ਹੁਣ ਖਰੀਦਦਾਰਾਂ ਵੱਲੋਂ ਬੋਲੀ ਨਹੀਂ ਲਾਈ ਜਾ ਰਹੀ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜੋ ਟਰੈਕਟਰ ਮੰਡੀ ’ਚ ਖੜ੍ਹੇ ਹਨ, ਬਾਹਰ ਕੱਢੇ ਜਾਣ ਤਾਂ ਜੋ ਟਰੱਕ ਲੱਦੇ ਜਾ ਸਕਣ, ਪਰ ਕਿਸਾਨ ਆਪਣੇ ਟਰੈਕਟਰ ਕਿਸੇ ਹੋਰ ਜਗ੍ਹਾ ’ਤੇ ਖੜ੍ਹੇ ਕਰਨ ਲਈ ਤਿਆਰ ਨਹੀਂ ਹਨ ਤੇ ਇਸ ਗੱਲ ਨੂੰ ਲੈ ਕੇ ਬੋਲੀ ਸ਼ੁਰੂ ਨਹੀਂ ਹੋਈ। ਕਿਸਾਨਾਂ ਨੇ ਮਾਰਕੀਟ ਕਮੇਟੀ, ਵਪਾਰੀਆਂ ਅਤੇ ਆੜ੍ਹਤੀਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮੂੰਗੀ ਦਾ ਰੇਟ 8558 ਰੁਪਏ ਨਿਰਧਾਰਤ ਹੈ, ਪਰ ਵਪਾਰੀ 7000 ਤੋਂ ਲੈ ਕੇ 7500 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਰਹੇ ਹਨ। ਅਧਿਕਾਰੀਆਂ ਦੇ ਦਖ਼ਲ ਨਾਲ ਬੋਲੀ ਫਿਰ ਸ਼ੁਰੂ ਹੋਈ। ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਅੱਜ ਤੋਂ ਮੂੰਗੀ ਦੀ ਬੋਲੀ ਸਿਰਫ਼ ਨਵੀਂ ਅਨਾਜ ਮੰਡੀ ਵਿੱਚ ਹੀ ਲੱਗੇਗੀ। ਕੋਈ ਵੀ ਆੜ੍ਹਤੀਆ ਮੂੰਗੀ ਦੀ ਢੇਰੀ ਪੁਰਾਣੀ ਅਨਾਜ ਮੰਡੀ ਵਿੱਚ ਨਾ ਲੁਹਾਵੇ ਤੇ ਪੁਰਾਣੀ ਮੰਡੀ ਵਿੱਚ ਥਾਂ ਦੀ ਕਮੀ ਹੈ।

Advertisement

Advertisement
Advertisement