ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਉਣ ਵਾਸੀਆਂ ਵੱਲੋਂ ਮੁਕਤਸਰ-ਬਠਿੰਡਾ ਰੋਡ ’ਤੇ ਧਰਨਾ; ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

09:06 AM Sep 10, 2024 IST

ਮਨੋਜ ਸ਼ਰਮਾ
ਬਠਿੰਡਾ, 9 ਸਤੰਬਰ
ਪਿੰਡ ਦਿਉਣ ਵਿੱਚ ਬੀਤੀ ਐਤਵਰ ਦੀ ਰਾਤ ਇੱਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਜਿਸ ਖ਼ਿਲਾਫ਼ ਐਤਵਰ ਦੇਰ ਰਾਤ ਤੋਂ ਲੈ ਕੇ ਸੋਮਵਾਰ ਸ਼ਾਮ ਤੱਕ ਬਠਿੰਡਾ-ਮੁਕਤਸਰ ਰੋਡ ’ਤੇ ਧਰਨਾ ਲਾਇਆ ਗਿਆ। ਗੌਰਤਲਬ ਹੈ ਇਸ ਰੋਡ ’ਤੇ ਡੇਢ ਹਫਤੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਬਾਬਾ ਫ਼ਰੀਦ ਗਰੁੱਪ ਦੇ ਸਾਹਮਣੇ ਦਾਣਾ ਮੰਡੀ ਨਜ਼ਦੀਕ ਰਹੇੜੀ ਚਾਲਕਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਭਾਵੇਂ ਸਮਾਜ ਸੇਵੀ ਸੰਸਥਾ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਹਾਦਸੇ ਦੌਰਾਨ ਜ਼ਖ਼ਮੀ ਹੋਏ ਚੰਨਾ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਨਿੱਕਾ ਸਿੰਘ ਜ਼ੇਰੇ ਇਲਾਜ ਹੈ। ਐਤਵਰ ਦੇਰ ਰਾਤ ਸਰਪੰਚ ਸੋਹਣ ਸਿੰਘ ਸੋਨੀ, ਜਗਤਾਰ ਸਿੰਘ, ਪਵਨ ਸਿੰਘ, ਜੱਗਾ ਸਿੰਘ ਦੀ ਅਗਵਾਈ ਵਿੱਚ ਸੜਕ ਜਾਮ ਕਰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਲਾ ਦਿੱਤਾ। ਲੋਕਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਡੇਢ ਹਫਤੇ ਵਿਚ ਚੌਥੀ ਮੌਤ ਹੋ ਚੁੱਕੀ ਹੈ, ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਪੀਡ ਬਰੇਕਰ ਅਤੇ ਸੜਕ ਨੂੰ ਬੈਰੀਗੇਡ ਕਰਕੇ ਲੰਘਣ ਵਾਲੇ ਵਾਹਨ ਦੀ ਸਪੀਡ ਨੂੰ ਘੱਟ ਕੀਤਾ ਜਾਵੇ। ਡੀਐੱਸਪੀ ਹਿਨਾ ਗੁਪਤਾ, ਥਾਣਾ ਸਦਰ ਦੇ ਮੁੱਖ ਅਫਸਰ ਮੇਜਰ ਸਿੰਘ ਵੱਲੋ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ। ਵਾਹਨ ਚਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

Advertisement

Advertisement