ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਕੇਂਦਰ ਖ਼ਿਲਾਫ਼ ਧਰਨਾ
08:07 AM Feb 02, 2024 IST
ਮਾਨਸਾ: ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਮਾਨਸਾ ਵੱਲੋਂ ਕਮਿਊਨਿਟੀ ਹੈਲਥ ਕੇਂਦਰ ਖਿਆਲਾ ਕਲਾਂ ਵਿਚ ਜਵਸੀਰ ਕੌਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਧਰਨਾ ਲਾਇਆ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੂੰ ਨਿਗੂਣੇ ਭੱਤਿਆਂ ਸਮੇਤ ਸਿਹਤ ਵਿਭਾਗ ਦੇ ਅਨੇਕਾਂ ਕੰਮ ਆਫ ਲਾਈਨ ਅਤੇ ਆਨ-ਲਾਈਨ ਬਹੁਤ ਹੀ ਘੱਟ ਭੱਤਾ ਦਿੱਤਾ ਜਾਂਦਾ ਹੈ, ਜਦੋਂ ਕਿ ਜਥੇਬੰਦੀ ਮੰਗ ਹੈ ਕਿ ਡੀਸੀ ਰੇਟ ਅਨੁਸਾਰ ਘੱਟੋ-ਘੱਟ ਭੱਤਾ 21000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਇਸੇ ਦੌਰਾਨ ਡਾ. ਹਰਦੀਪ ਸ਼ਰਮਾਂ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਰਨਜੀਤ ਕੌਰ ਟਾਹਲੀਆਂ, ਬਲਵਿੰਦਰ ਕੌਰ, ਗੀਤਾ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਮੱਤੀ, ਕੁਲਵਿੰਦਰ ਕੌਰ ਉਭਾ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ
Advertisement
Advertisement