ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਫਾਈ ਸੇਵਕਾਂ ਵੱਲੋਂ ਕੌਂਸਲਰ ਖ਼ਿਲਾਫ਼ ਧਰਨਾ

07:05 AM Jun 22, 2024 IST
ਸਫਾਈ ਸੇਵਕਾਂ ਵਲੋਂ ਕਰਨੈਲ ਸਿੰਘ ਦੀ ਦੁਕਾਨ ਅੱਗੇ ਲਾਇਆ ਗੰਦਗੀ ਦਾ ਢੇਰ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 21 ਜੂਨ
ਸ਼ਹਿਰ ਦੇ ਵਾਰਡ ਨੰਬਰ 9 ਨਵੀਂ ਅਬਾਦੀ ਧਾਰੀਵਾਲ ਵਿੱਚ ਸਾਫ ਸਫਾਈ ਨੂੰ ਲੈ ਕੇ ਸਫਾਈ ਸੇਵਕ ਜੋਨੀ ਅਤੇ ਕੌਂਸਲਰ ਸੰਤੋਸ਼ ਕੌਰ ਦੇ ਪਤੀ ਕਰਨੈਲ ਸਿੰਘ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਸਫਾਈ ਸੇਵਕ ਯੂਨੀਅਨ ਵੱਲੋਂ ਕਰੈਨਲ ਸਿੰਘ ਦੀ ਦੁਕਾਨ ਅੱਗੇ ਕੂੜਾ ਸੁੱਟ ਦਿੱਤਾ ਗਿਆ ਅਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਸਫਾਈ ਸੇਵਕਾਂ ਨੇ ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਉਪਰ ਨਹਿਰ ਦੇ ਪੁਲ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸਫਾਈ ਸੇਵਕ ਜੋਨੀ ਨੇ ਦੱਸਿਆ ਉਹ ਅੱਜ ਸਵੇਰੇ ਮੁਹੱਲੇ ਅੰਦਰ ਸਾਫ ਸਫਾਈ ਕਰਦਾ ਹੋਇਆ ਫੋਟੋ ਖਿੱਚ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਰਿਹਾ ਸੀ ਤਾਂ ਕਰਨੈਲ ਸਿੰਘ ਨੇ ਆ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਜਾਤੀ-ਸੂਚਕ ਸ਼ਬਦ ਬੋਲੇ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਿਕੰਦਰ ਕਲਿਆਣ ਨੇ ਕਰਨੈਲ ਸਿੰਘ ਖਿਲਾਫ ਕਾਰਵਾਈ ਹੋਣ ਤੱਕ ਧਰਨਾ ਜਾਰੀ ਰਹੇਗਾ, ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਸਫਾਈ ਸੇਵਕ ਯੂਨੀਅਨ ਵਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਅੰਦਰ ਧਰਨੇ ਦਿੱਤੇ ਜਾਣਗੇ। ਥਾਣਾ ਧਾਰੀਵਾਲ ਦੇ ਪੁਲੀਸ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੇ ਸਫਾਈ ਸੇਵਕਾਂ ਵਲੋਂ ਧਰਨਾ ਚੁੱਕਣ ਮਗਰੋਂ ਆਵਾਜਾਈ ਬਹਾਲ ਹੋਈ।

Advertisement

Advertisement
Advertisement