For the best experience, open
https://m.punjabitribuneonline.com
on your mobile browser.
Advertisement

ਧਰਮਿੰਦਰ ਨੇ ਹੇਮਾ ਮਾਲਿਨੀ ਤੇ ਧੀਆਂ ਦੇ ਨਾਮ ਲਿਖਿਆ ਪੱਤਰ

03:15 PM Jun 30, 2023 IST
ਧਰਮਿੰਦਰ ਨੇ ਹੇਮਾ ਮਾਲਿਨੀ ਤੇ ਧੀਆਂ ਦੇ ਨਾਮ ਲਿਖਿਆ ਪੱਤਰ
Advertisement

ਮੁੰਬਈ: ਸਿਨੇ ਜਗਤ ਦੇ ਉੱਘੇ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਅੱਜ ਆਪਣੀ ਪਤਨੀ ਹੇਮਾ ਮਾਲਿਨੀ, ਧੀ ਈਸ਼ਾ ਤੇ ਅਹਾਨਾ ਦਿਓਲ ਦੇ ਨਾਮ ਇੱਕ ਪਿਆਰਾ ਪੱਤਰ ਸਾਂਝਾ ਕੀਤਾ ਹੈ। ਧਰਮਿੰਦਰ ਨੇ ਆਖਿਆ ਕਿ ਵਡੇਰੀ ਉਮਰ ਤੇ ਢਿੱਲੀ ਸਿਹਤ ਕਾਰਨ ਉਹ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਮਿਲਣ ਤੋਂ ਅਸਮਰੱਥ ਹਨ ਪਰ ਉਹ ਦੱਸ ਨਹੀਂ ਸਕਦੇ ਕਿ ਉਨ੍ਹਾਂ (ਮੇਰੇ) ਦੇ ਦਿਲ ਵਿਚ ਉਨ੍ਹਾਂ ਲਈ ਕਿੰਨਾ ਪਿਆਰ ਤੇ ਸਤਿਕਾਰ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਈਸ਼ਾ ਦਿਓਲ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਧਰਮਿੰਦਰ ਨੇ ਆਖਿਆ, ”ਈਸ਼ਾ, ਅਹਾਨਾ, ਹੇਮਾ ਅਤੇ ਮੇਰੇ ਸਾਰੇ ਪਿਆਰੇ ਬੱਚਿਓ… ਪਿਆਰੇ ਤਖ਼ਤਾਨੀ ਅਤੇ ਵੋਹਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੇਰੇ ਦਿਲ ਵਿੱਚ ਤੁਹਾਡੇ ਲਈ ਬਹੁਤ ਸਤਿਕਾਰ ਹੈ। ਵਡੇਰੀ ਉਮਰ ਤੇ ਢਿੱਲੀ ਸਿਹਤ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕਦਾ… ਪਰ ਮੇਰੇ ਦਿਲ ਵਿੱਚ ਤੁਹਾਡੇ ਬਹੁਤ ਪਿਆਰ ਤੇ ਸਤਿਕਾਰ ਹੈ।” ਹਾਲਾਂਕਿ 87 ਸਾਲਾ ਅਦਾਕਾਰ ਨੇ ਆਪਣੀ ਬਿਮਾਰੀ ਸਬੰਧੀ ਕੋਈ ਵੇਰਵਾ ਸਾਂਝਾ ਨਹੀਂ ਕੀਤਾ। ਧਰਮਿੰਦਰ ਦੀ ਪੋਸਟ ਤੋਂ ਥੋੜ੍ਹਾ ਸਮਾਂ ਬਾਅਦ ਈਸ਼ਾ ਦਿਓਲ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ,”ਢੇਰ ਸਾਰਾ ਪਿਆਰ ਪਾਪਾ… ਤੁਸੀਂ ਮਹਾਨ ਹੋ… ਤੁਸੀਂ ਹਮੇਸ਼ਾ ਖੁਸ਼ ਤੇ ਤੰਦਰੁਸਤ ਰਹੋ।” ਧਰਮਿੰਦਰ ਦੀ ਇਹ ਪੋਸਟ ਆਪਣੇ ਪੋਤੇ ਕਰਨ ਦਿਓਲ ਦੇ ਵਿਆਹ ਤੋਂ ਕੁਝ ਦਿਨ ਬਾਅਦ ਆਈ ਹੈ। ਜਾਣਕਾਰੀ ਅਨੁਸਾਰ ਹੇਮਾ ਮਾਲਿਨੀ ਧਰਮਿੰਦਰ ਦੀ ਦੂਸਰੀ ਪਤਨੀ ਹੈ ਅਤੇ ਉੁਹ ਤੇ ਈਸ਼ਾ ਦਿਓਲ ਇਸ ਵਿਆਹ ਵਿਚ ਸ਼ਾਮਲ ਨਹੀਂ ਹੋਈਆਂ ਸਨ। -ਪੀਟੀਆਈ

Advertisement

Advertisement
Advertisement
Tags :
Advertisement