ਧਰਮਿੰਦਰ ਦਿੱਲੀ ਸਰਕਾਰ ਦੇ ਨਵੇਂ ਮੁੱਖ ਸਕੱਤਰ ਨਿਯੁਕਤ
07:23 AM Sep 01, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਕੇਂਦਰ ਨੇ ਸੀਨੀਅਰ ਆਈਏਐੱਸ ਅਫਸਰ ਧਰਮਿੰਦਰ ਨੂੰ ਦਿੱਲੀ ਸਰਕਾਰ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਏਜੀਐੱਮਯੂਟੀ ਕਾਡਰ ਦੇ 1989 ਬੈਚ ਦੇ ਆਈਏਐੱਸ ਅਫਸਰ ਧਰਮਿੰਦਰ ਦਿੱਲੀ ਤਬਦੀਲ ਹੋਣ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਸਨ। ਉਹ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਏਜੀਐੱਮਯੂਟੀ) ਕਾਡਰ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਹਨ ਅਤੇ ਫਰਵਰੀ 2025 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਰਹੇ ਹਨ। ਉਨ੍ਹਾਂ ਦੀ ਨਿਯੁਕਤੀ 1 ਸਤੰਬਰ 2024 ਤੋਂ ਹੋਵੇਗੀ ਜਾਂ ਨੌਕਰੀ ਸ਼ੁਰੂ ਕਰਨ ਕਰਨ ਦੀ ਤਰੀਕ ਤੋਂ ਪ੍ਰਭਾਵੀ ਹੋਵੇਗੀ। 1987 ਬੈਚ ਦੇ ਮੌਜੂਦਾ ਅਧਿਕਾਰੀ ਨਰੇਸ਼ ਕੁਮਾਰ ਦਾ ਅੱਜ 31 ਅਗਸਤ ਨੂੰ ਕਾਰਜਕਾਲ ਪੂਰਾ ਹੋ ਗਿਆ ਹੈ।
Advertisement
Advertisement