For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

11:44 AM Sep 09, 2023 IST
ਛੋਟਾ ਪਰਦਾ
Advertisement

ਧਰਮਪਾਲ

ਅਮਨਦੀਪ ਸਿੱਧੂ ਦਾ ਨਵਾਂ ਰੂਪ

ਸਟਾਰ ਭਾਰਤ ਦੇ ਸ਼ੋਅ ‘ਸੌਭਾਗਯਵਤੀ ਭਵ’ ਦਾ ਜਲਦੀ ਹੀ ਨਵਾਂ ਸੀਜ਼ਨ ਆ ਰਿਹਾ ਹੈ। ਇਹ ਸ਼ੋਅ ਵਾਪਸੀ ਕਰਕੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਜ਼ਨ ਵਿੱਚ ਅਦਾਕਾਰਾ ਅਮਨਦੀਪ ਸਿੱਧੂ, ਸੀਆ ਦੇ ਰੂਪ ਵਿੱਚ ਨਜ਼ਰ ਆਵੇਗੀ, ਜੋ ਇੱਕ ਅਜਿਹਾ ਕਿਰਦਾਰ ਹੈ ਜੋ ਆਪਣੇ ਕਿਰਦਾਰ ਦੀ ਤਹਿ ਤੱਕ ਪਹੁੰਚਦੀ ਹੈ ਜੋ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਜੋੜੀ ਰੱਖਣ ਦਾ ਵਾਅਦਾ ਕਰਦੀ ਹੈ। ਇਸ ਤੋਂ ਇਲਾਵਾ ਪ੍ਰਤਿਭਾਸ਼ਾਲੀ ਧੀਰਜ ਧੂਪਰ ਰਾਘਵ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ ਜੋ ਸ਼ੋਅ ਦੀ ਕਹਾਣੀ ਵਿੱਚ ਕਈ ਨਵੇਂ ਮੋੜ ਲਿਆਵੇਗਾ।
ਆਪਣੇ ਕਿਰਦਾਰ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰਦੇ ਹੋਏ ਅਦਾਕਾਰਾ ਅਮਨਦੀਪ ਸਿੱਧੂ ਨੇ ਕਿਹਾ, “ਇਸ ਸ਼ੋਅ ਵਿੱਚ ਮੈਂ ਸੀਆ ਦਾ ਕਿਰਦਾਰ ਨਿਭਾਵਾਂਗੀ, ਜੋ ਇੱਕ ਹੌਸਲੇ ਵਾਲੀ ਕੁੜੀ ਦੇ ਰੂਪ ਵਿੱਚ ਦਰਸ਼ਕਾਂ ਅੱਗੇ ਪੇਸ਼ ਹੋਵੇਗੀ ਜੋ ਹਮੇਸ਼ਾਂ ਸਹੀ ਲਈ ਖੜ੍ਹੀ ਹੈ। ਜੋ ਗ਼ਲਤ ਕੰਮ ਦਾ ਸਮਰਥਨ ਕਰਦਾ ਹੈ ਤਾਂ ਉਹ ਉਸ ਦਾ ਜ਼ੋਰਦਾਰ ਵਿਰੋਧ ਕਰਦੀ ਹੈ। ਮੇਰਾ ਮੁੱਖ ਉਦੇਸ਼ ਸੀਆ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਪੇਸ਼ ਕਰਨਾ ਅਤੇ ਦਰਸ਼ਕਾਂ ਨਾਲ ਗਹਿਰਾ ਸਬੰਧ ਬਣਾਉਣਾ ਹੈ। ਇਸ ਸ਼ੋਅ ਵਿੱਚ ਮੈਂ ਪਹਿਲੀ ਵਾਰ ਧੀਰਜ ਧੂਪਰ ਨਾਲ ਸਕਰੀਨ ਸਾਂਝੀ ਕਰ ਰਹੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਨਵੀਂ ਜੋੜੀ ਨੂੰ ਪਸੰਦ ਕਰਨਗੇ। ‘ਸੌਭਾਗਯਵਤੀ ਭਵ’ ਦੇ ਨਵੇਂ ਸੀਜ਼ਨ ਵਿੱਚ ਸੀਆ ਦੀ ਭੂਮਿਕਾ ਸੌਂਪਣ ਲਈ ਮੈਂ ਸਟਾਰ ਭਾਰਤ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਪਹਿਲੇ ਸੀਜ਼ਨ ਦੀ ਤਰ੍ਹਾਂ ਇਸ ਨਵੇਂ ਸੀਜ਼ਨ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਵੇਗਾ

Advertisement

ਮਾਨਸੀ ਦੀ ਸਫਲਤਾ ਦਾ ਰਾਜ਼

ਜ਼ੀ ਟੀਵੀ ਦਾ ਆਉਣ ਵਾਲਾ ਸ਼ੋਅ ‘ਕਿਉਂਕਿ... ਸਾਸ ਮਾਂ, ਬਹੂ ਬੇਟੀ ਹੋਤੀ ਹੈ’ ਦਰਸ਼ਕਾਂ ਨੂੰ ਗੁਜਰਾਤ ਦੇ ਪਿਛੋਕੜ ਵਿੱਚ ਲੈ ਜਾਂਦਾ ਹੈ ਜਿੱਥੇ ਸੂਰਤ ਦੇ ਰਾਜਗੌਰ ਪਰਿਵਾਰ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਨਰਾਤਿਆਂ ਦੇ ਜਸ਼ਨਾਂ ਦੇ ਵਿਚਕਾਰ ਇੱਕ ਤੂਫ਼ਾਨ ਆ ਰਿਹਾ ਹੈ, ਜਦੋਂ ਘਰ ਦੀ ਸਭ ਤੋਂ ਛੋਟੀ ਨੂੰਹ ਹੇਤਲ (ਡੌਲਫਿਨ ਦੂਬੇ) ਨੂੰਹ ਦੀ ਰਵਾਇਤੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰਦੀ ਹੈ ਅਤੇ ਪਰਿਵਾਰ ਤੋਂ ਵੱਖ ਹੋਣਾ ਚਾਹੁੰਦੀ ਹੈ।
ਰਾਜਗੌਰ ਪਰਿਵਾਰ ਦੀ ਮੁਖੀ ਅਤੇ ਇਸ ਪਰਿਵਾਰ ਦੀ ਸਭ ਤੋਂ ਵੱਡੀ ਨੂੰਹ ਅੰਬਿਕਾ (ਮਾਨਸੀ ਜੋਸ਼ੀ ਰਾਏ) ਪਰਿਵਾਰ ’ਚ ਆਏ ਇਸ ਅਚਾਨਕ ਮੋੜ ਤੋਂ ਦੁਖੀ ਹੈ, ਕਿਉਂਕਿ ਉਸ ਨੇ ਹਮੇਸ਼ਾਂ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਿਆ ਹੈ। ਅੰਬਿਕਾ ਆਪਣੀ ਦਰਾਣੀ ਹੇਤਲ ਦੀ ਸੋਚ ਨੂੰ ਮੰਨਣ ਤੋਂ ਇਨਕਾਰ ਕਰਦੀ ਹੈ ਕਿ ‘ਸੱਸ ਕਦੇ ਮਾਂ ਨਹੀਂ ਹੋ ਸਕਦੀ ਅਤੇ ਨੂੰਹ ਕਦੇ ਧੀ ਨਹੀਂ ਹੋ ਸਕਦੀ!’ ਇਸ ਲਈ ਅੰਬਿਕਾ ਇੱਕ ਅਨੋਖਾ ਫੈਸਲਾ ਲੈਂਦੀ ਹੈ, ਜਿੱਥੇ ਉਹ ਆਪਣੇ ਪਰਿਵਾਰ ਦੇ ਅਨਾਥ ਆਸ਼ਰਮ ਦੇ ਦਰਵਾਜ਼ੇ ’ਤੇ ਛੱਡੀ ਗਈ ਇੱਕ ਛੋਟੀ ਜਿਹੀ ਬੱਚੀ ਕੇਸਰ ਨੂੰ ਗੋਦ ਲੈਂਦੀ ਹੈ ਅਤੇ ਸਹੁੰ ਖਾਂਦੀ ਹੈ ਕਿ ਉਹ ਕੇਸਰ ਨੂੰ ਧੀ ਨਹੀਂ ਸਗੋਂ ਇੱਕ ਨੂੰਹ ਦੇ ਰੂਪ ਵਿੱਚ ਪਾਲੇਗੀ।
ਇਸ ਸ਼ੋਅ ਦੇ ਪਹਿਲੇ ਪ੍ਰੋਮੋ ਨੇ ਅੰਬਿਕਾ ਦੇ ਇਸ ਅਨੋਖੇ ਕਦਮ ਨੂੰ ਲੈ ਕੇ ਕਾਫ਼ੀ ਚਰਚਾਵਾਂ ਪੈਦਾ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਚਰਚਾਵਾਂ ਵਿਚਾਲੇ ਮਾਨਸੀ ਨੂੰ ਅੰਬਿਕਾ ਦੇ ਕਿਰਦਾਰ ’ਚ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਮਾਨਸੀ ਨੇ ਇੱਕ ਰਾਜ਼ ਦਾ ਖੁਲਾਸਾ ਕੀਤਾ ਜਿਸ ਨੂੰ ਉਹ ਆਪਣੇ ਲਈ ਭਾਗਾਂ ਵਾਲਾ ਮੰਨਦੀ ਹੈ ਅਤੇ ਇਹ ਰੋਲ ਮਿਲਣ ਦਾ ਕਾਰਨ ਮੰਨਦੀ ਹੈ। ਦਰਅਸਲ, ਮਾਨਸੀ ਦੇ ਆਪਣੀ ਸੱਸ ਨਾਲ ਚੰਗੇ ਸਬੰਧ ਹਨ ਅਤੇ ਉਸ ਨੇ ਇਸ ਕਿਰਦਾਰ ਲਈ ਆਡੀਸ਼ਨ ਲਈ ਆਪਣੀ ਸੱਸ ਦੀ ਸਾੜ੍ਹੀ ਪਹਿਨੀ ਸੀ। ਇਸ ਪਹਿਰਾਵੇ ਨੇ ਨਾ ਸਿਰਫ਼ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸਗੋਂ ਆਡੀਸ਼ਨ ਦੌਰਾਨ ਉਸ ਦਾ ਆਤਮਵਿਸ਼ਵਾਸ ਵੀ ਵਧਾਇਆ ਅਤੇ ਉਸ ਨੂੰ ਇਹ ਭੂਮਿਕਾ ਮਿਲੀ।
ਮਾਨਸੀ ਕਹਿੰਦੀ ਹੈ, “ਵਿਆਹ ਤੋਂ ਪਹਿਲਾਂ ਹੀ ਮੇਰੇ ਆਪਣੀ ਸੱਸ ਨਾਲ ਬਹੁਤ ਵਧੀਆ ਸਬੰਧ ਸਨ ਕਿਉਂਕਿ ਮੈਂ ਰੋਹਿਤ ਨੂੰ ਲਗਭਗ 7 ਸਾਲ ਡੇਟ ਕੀਤਾ ਸੀ। ਮੇਰੀ ਸੱਸ ਹਮੇਸ਼ਾਂ ਮੇਰੀ ਦੋਸਤ ਅਤੇ ਭਰੋਸੇਮੰਦ ਰਹੀ ਹੈ। ਜਦੋਂ ਵੀ ਮੈਂ ਸਾੜ੍ਹੀ ਪਹਿਨਣੀ ਚਾਹੁੰਦੀ ਹਾਂ, ਮੈਂ ਹਮੇਸ਼ਾਂ ਉਨ੍ਹਾਂ ਕੋਲ ਜਾਂਦੀ ਹਾਂ। ਮੈਨੂੰ ਪਤਾ ਹੈ ਕਿ ਮੈਂ ਕਿਸੇ ਵੀ ਸਮੇਂ ਉਨ੍ਹਾਂ ਦੀ ਅਲਮਾਰੀ ਚੈੱਕ ਕਰ ਸਕਦੀ ਹਾਂ ਕਿਉਂਕਿ ਸਾਡੀਆਂ ਫੈਸ਼ਨ ਭਾਵਨਾਵਾਂ ਬਹੁਤ ਮਿਲਦੀਆਂ-ਜੁਲਦੀਆਂ ਹਨ ਅਤੇ ਮੈਨੂੰ ਉਨ੍ਹਾਂ ਦਾ ਸੰਗ੍ਰਹਿ ਬਹੁਤ ਸੁੰਦਰ ਲੱਗਦਾ ਹੈ। ਅਸਲ ਵਿੱਚ ਜਦੋਂ ਮੈਂ ਅੰਬਿਕਾ ਦੀ ਭੂਮਿਕਾ ਲਈ ਆਡੀਸ਼ਨ ਦਿੱਤਾ ਤਾਂ ਮੈਂ ਆਪਣੇ ਕਿਰਦਾਰ ਨੂੰ ਭਰੋਸੇਯੋਗ ਦਿੱਖ ਦੇਣ ਲਈ ਉਨ੍ਹਾਂ ਦੀ ਇੱਕ ਸਾੜ੍ਹੀ ਅਤੇ ਕੁਝ ਗਹਿਣੇ ਪਹਿਨੇ। ਇਹ ਦਿੱਖ ਇੰਨੀ ਸ਼ਾਨਦਾਰ ਸੀ ਕਿ ਇਸ ਨੇ ਮੇਰੇ ਆਤਮ ਵਿਸ਼ਵਾਸ ਨੂੰ ਪਹਿਲਾਂ ਨਾਲੋਂ ਵਧਾ ਦਿੱਤਾ। ਇਹ ਮੇਰੇ ਲਈ ਭਾਗਾਂ ਵਾਲੀ ਸਾਬਤ ਹੋਈ ਅਤੇ ਇਸ ਲਈ ਮੈਂ ਹਮੇਸ਼ਾਂ ਧੰਨਵਾਦੀ ਰਹਾਂਗੀ।”
ਜਿੱਥੇ ਮਾਨਸੀ ਅੰਬਿਕਾ ਦੇ ਕਿਰਦਾਰ ਵਿੱਚ ਆਉਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੀ ਹੈ, ਉੱਥੇ ਹੀ ਦਰਸ਼ਕਾਂ ਲਈ ਸ਼ੋਅ ਵਿੱਚ ਉਸ ਦੇ ਸਫ਼ਰ ਨੂੰ ਦੇਖਣਾ ਦਿਲਚਸਪ ਹੋਵੇਗਾ।

ਅਨੁਰਾਜ ਦਾ ਸ਼ਾਂਤ ਸੁਭਾਅ

ਕਲਰਜ਼ ਦੇ ਸ਼ੋਅ ‘ਉਡਾਰੀਆਂ’ ਨੂੰ ਦਰਸ਼ਕਾਂ ਦੁਆਰਾ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਸ਼ੋਅ ਵਿੱਚ ਹਾਲ ਹੀ ਵਿੱਚ 20 ਸਾਲਾਂ ਦੀ ਲੀਪ ਤੋਂ ਬਾਅਦ ਵੀ ਦਰਸ਼ਕਾਂ ਵੱਲੋਂ ਇਸ ਨੂੰ ਵਧੀਆ ਹੁੰਗਾਰਾ ਦਿੱਤਾ ਗਿਆ ਹੈ। ਸ਼ੋਅ ਵਿੱਚ ਅਲੀਸ਼ਾ ਪਰਵੀਨ, ਆਲੀਆ ਦਾ ਕਿਰਦਾਰ ਨਿਭਾ ਰਹੀ ਹੈ, ਅਨੁਰਾਜ ਚਾਹਲ, ਅਰਮਾਨ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਅਦਿਤੀ ਭਗਤ ਆਸਮਾ ਦਾ ਕਿਰਦਾਰ ਨਿਭਾ ਰਹੀ ਹੈ। ਇਨ੍ਹਾਂ ਨਵੇਂ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਅਤੇ ਆਪਣੇ ਕਿਰਦਾਰਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਦੇ ਹੋਏ ਦਰਸ਼ਕਾਂ ਦਾ ਪੂਰੀ ਤਰ੍ਹਾਂ ਮਨੋਰੰਜਨ ਕੀਤਾ ਹੈ।
ਆਪਣੀ ਅਦਾਕਾਰੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਅਨੁਰਾਜ ਚਾਹਲ ਆਪਣੇ ਕਿਰਦਾਰ ਦੀ ਤਿਆਰੀ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ। ਅਨੁਰਾਜ ਦੇ ਅਨੁਸਾਰ, ਉਸ ਦੇ ਨਿੱਜੀ ਵਿਵਹਾਰ ਅਤੇ ਉਸ ਦੇ ਕਿਰਦਾਰ ਅਰਮਾਨ ਦੀ ਪਰਦੇ ’ਤੇ ਜੀਵੰਤ ਸ਼ਖ਼ਸੀਅਤ ਵਿੱਚ ਇੱਕ ਦਿਲਚਸਪ ਅੰਤਰ ਹੈ। ਆਪਣੇ ਕਿਰਦਾਰ ਅਰਮਾਨ ਨਾਲ ਆਪਣੀ ਤੁਲਨਾ ਕਰਦੇ ਹੋਏ ਅਨੁਰਾਜ ਚਾਹਲ ਕਹਿੰਦਾ ਹੈ, “ਅਰਮਾਨ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਕਾਫ਼ੀ ਚੁਣੌਤੀਪੂਰਨ ਸਾਬਤ ਹੋਇਆ ਹੈ। ਉਹ ਮੇਰੀ ਅਸਲ ਜ਼ਿੰਦਗੀ ਦੀ ਸ਼ਖ਼ਸੀਅਤ ਦੇ ਬਿਲਕੁਲ ਉਲਟ ਹੈ। ਅਰਮਾਨ ਊਰਜਾ ਨਾਲ ਭਰਪੂਰ ਹੈ ਅਤੇ ਜੀਵਨ ਲਈ ਬੇਅੰਤ ਉਤਸ਼ਾਹ ਹੈ, ਜਦੋਂ ਕਿ ਮੈਂ ਕੁਦਰਤੀ ਤੌਰ ’ਤੇ ਵਧੇਰੇ ਸ਼ਾਂਤ ਹਾਂ। ਉਨ੍ਹਾਂ ਪਲਾਂ ਵਿੱਚ ਜਦੋਂ ਮੈਂ ਅਰਮਾਨ ਦਾ ਕਿਰਦਾਰ ਨਹੀਂ ਨਿਭਾ ਰਿਹਾ ਹੁੰਦਾ ਹਾਂ, ਮੈਂ ਆਪਣਾ ਸ਼ਾਂਤ ਸੁਭਾਅ ਬਰਕਰਾਰ ਰੱਖਦਾ ਹਾਂ। ਹਾਲਾਂਕਿ, ਜਿਵੇਂ ਹੀ ਮੈਂ ਕਿਰਦਾਰ ਵਿੱਚ ਆਉਂਦਾ ਹਾਂ, ਮੇਰੇ ਵਿੱਚ ਇੱਕ ਸ਼ਾਨਦਾਰ ਬਦਲਾਅ ਹੁੰਦਾ ਹੈ, ਮੈਂ ਬਿਲਕੁਲ ਵੱਖਰਾ ਵਿਅਕਤੀ ਬਣ ਜਾਂਦਾ ਹਾਂ। ਮੈਂ ਅਰਮਾਨ ਦੀ ਭੂਮਿਕਾ ਨਿਭਾਉਣ ਲਈ ਸਮਰਪਿਤ ਹਾਂ ਅਤੇ ਆਪਣੇ ਕਿਰਦਾਰ ਵਿੱਚ ਜਾਨ ਪਾ ਰਿਹਾ ਹਾਂ।’’

Advertisement
Author Image

sukhwinder singh

View all posts

Advertisement
Advertisement
×