For the best experience, open
https://m.punjabitribuneonline.com
on your mobile browser.
Advertisement

ਧਰਮਸ਼ਾਲਾ 5ਵਾਂ ਕ੍ਰਿਕਟ ਟੈਸਟ: ਇੰਗਲੈਂਡ ਖ਼ਿਲਾਫ਼ ਭਾਰਤ 8 ਵਿਕਟਾਂ ’ਤੇ 473 ਦੌੜਾਂ, ਰੋਹਿਤ ਤੇ ਸ਼ੁਭਮਨ ਵੱਲੋਂ ਸੈਂਕੜੇ

11:55 AM Mar 08, 2024 IST
ਧਰਮਸ਼ਾਲਾ 5ਵਾਂ ਕ੍ਰਿਕਟ ਟੈਸਟ  ਇੰਗਲੈਂਡ ਖ਼ਿਲਾਫ਼ ਭਾਰਤ 8 ਵਿਕਟਾਂ ’ਤੇ 473 ਦੌੜਾਂ  ਰੋਹਿਤ ਤੇ ਸ਼ੁਭਮਨ ਵੱਲੋਂ ਸੈਂਕੜੇ
Advertisement

ਧਰਮਸ਼ਾਲਾ, 8 ਮਾਰਚ
ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਆਖਰੀ ਸੈਸ਼ਨ 'ਚ ਵਿਕਟਾਂ ਦੇ ਛੇਤੀ ਡਿੱਗਣ ਦੇ ਬਾਵਜੂਦ ਅੱਠ ਵਿਕਟਾਂ 'ਤੇ 473 ਦੌੜਾਂ ਬਣਾਈਆਂ। ਭਾਰਤ ਨੇ ਆਖਰੀ ਸੈਸ਼ਨ 'ਚ 97 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਪਹਿਲਾਂ ਰੋਹਿਤ (162 ਗੇਂਦਾਂ ਵਿੱਚ 103 ਦੌੜਾਂ) ਅਤੇ ਗਿੱਲ (150 ਗੇਂਦਾਂ ਵਿੱਚ 110 ਦੌੜਾਂ) ਨੇ ਦੂਜੇ ਵਿਕਟ ਲਈ 244 ਗੇਂਦਾਂ ਵਿੱਚ 171 ਦੌੜਾਂ ਦੀ ਭਾਈਵਾਲੀ ਕੀਤੀ। ਆਪਣਾ ਪਹਿਲਾ ਟੈਸਟ ਖੇਡ ਰਹੇ ਦੇਵਦੱਤ ਪਡੀਕਲ ਨੇ 103 ਗੇਂਦਾਂ 'ਚ 65 ਦੌੜਾਂ ਬਣਾਈਆਂ, ਜਦਕਿ ਸਰਫ਼ਰਾਜ਼ ਖਾਨ ਨੇ 60 ਗੇਂਦਾਂ 'ਚ 56 ਦੌੜਾਂ ਬਣਾਈਆਂ। ਕਿਸੇ ਸਮੇਂ ਇਕ ਵਿਕਟ 'ਤੇ 135 ਦੌੜਾਂ ਤੋਂ ਅੱਗੇ ਖੇਡ ਰਹੇ ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 255 ਦੌੜਾਂ ਦੀ ਲੀਡ ਲੈ ਲਈ। ਇੰਗਲੈਂਡ ਲਈ ਆਫ ਸਪਿੰਨਰ ਸ਼ੋਏਬ ਬਸ਼ੀਰ ਨੇ 44 ਓਵਰਾਂ 'ਚ 170 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਖੱਬੇ ਹੱਥ ਦੇ ਸਪਿੰਨਰ ਟਾਮ ਹਾਰਟਲੇ ਨੇ 39 ਓਵਰਾਂ 'ਚ 126 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Advertisement

Advertisement
Author Image

Advertisement
Advertisement
×