ਧਰਮਕੋਟ ਪੁਲੀਸ ਨੇ ਖੋਹੀ ਕਾਰ ਬਰਾਮਦ ਕੀਤੀ
07:22 AM Feb 05, 2025 IST
ਪੱਤਰ ਪ੍ਰੇਰਕ
ਧਰਮਕੋਟ, 4 ਫ਼ਰਵਰੀ
ਇੱਥੋਂ ਦੀ ਪੁਲੀਸ ਨੇ ਖੋਹੀ ਕਰੋਲਾ ਕਾਰ ਸਖ਼ਤ ਨਾਕਾਬੰਦੀ ਕਾਰਨ ਮਹਿਜ਼ ਚਾਰ ਘੰਟੇ ਵਿੱਚ ਹੀ ਮੁਲਜ਼ਮ ਸਮੇਤ ਬਰਾਮਦ ਕਰ ਲਈ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਪਿੰਡ ਰੇਹੜਵਾ ਵਾਸੀ ਗੁਰਸੇਵਕ ਸਿੰਘ ਨਾਮੀ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਭੋਇਪੁਰ ਪਾਸ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਕਾਰ ਅੱਗੇ ਮੋਟਰਸਾਈਕਲ ਸੁੱਟ ਦਿੱਤਾ। ਜਦੋਂ ਉਸ ਨੇ ਕਾਰ ਰੋਕੀ ਤਾਂ ਅਣਪਛਾਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਸ ਸਬੰਧੀ ਸ਼ਿਕਾਇਤ ਮਿਲਦਿਆਂ ਹੀ ਤੇਜ਼ੀ ਨਾਲ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਸੀ। ਮਹਿਜ਼ ਚਾਰ ਘੰਟਿਆਂ ਬਾਅਦ ਹੀ ਜਗਰਾਉਂ ਏਰੀਏ ਤੋਂ ਇੱਕ ਮੁਲਜ਼ਮ ਸਮੇਤ ਖੋਹੀ ਕਾਰ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਦੀ ਪਛਾਣ ਗੁਰਤੇਜ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement