ਧਨੁਸ਼ ਨੇ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ
07:50 AM Sep 21, 2024 IST
Advertisement
ਲਿਓਨ: ਭਾਰਤੀ ਵੇਟਲਿਫਟਰ ਲੋਗਾਨਾਥਨ ਧਨੁਸ਼ ਨੇ ਅੱਜ ਇੱਥੇ ਆਈਡਬਲਿਊਐੱਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 55 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਜੂਨੀਅਰ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਪੁਰਸ਼ ਅਥਲੀਟ ਦਾ ਪਹਿਲਾ ਤਗ਼ਮਾ ਹੈ। ਇਸ 17 ਸਾਲਾ ਵੇਟਲਿਫਟਰ ਨੇ ਕੁੱਲ 231 ਕਿਲੋ ਵਜ਼ਨ ਚੁੱਕਿਆ ਅਤੇ ਸਨੈਚ ਮੁਕਾਬਲੇ ’ਚ 107 ਕਿਲੋ ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਧਨੁਸ਼ ਨੇ ਗਰੁੱਪ ਬੀ ਵਿੱਚ ਹਿੱਸਾ ਲਿਆ। ਵੱਧ ਵਜ਼ਨ ਚੁੱਕਣ ਵਾਲੇ ਵੇਟਲਿਫਟਰਾਂ ਨੂੰ ਗਰੁੱਪ ਏ ਵਿੱਚ ਰੱਖਿਆ ਜਾਂਦਾ ਹੈ। ਇਸ ਮਗਰੋਂ ਗਰੁੱਪ ਬੀ ਅਤੇ ਹੋਰ ਗਰੁੱਪ ਹੁੰਦੇ ਹਨ। ਉਹ ਕਲੀਨ ਐਂਡ ਜਰਕ ਵਰਗ ਵਿੱਚ 124 ਕਿਲੋ ਦੀ ਸਰਵੋਤਮ ਕੋਸ਼ਿਸ਼ ਨਾਲ 13ਵੇਂ ਸਥਾਨ ’ਤੇ ਰਿਹਾ। -ਪੀਟੀਆਈ
Advertisement
Advertisement
Advertisement