ਧਨੌਰੀ ਨੇ ਜਿੱਤਿਆ ਗੋਬਿੰਦਪੁਰਾ ਪਾਪੜਾ ਦਾ ਕਬੱਡੀ ਕੱਪ
ਪੱਤਰ ਪ੍ਰੇਰਕ
ਮੂਨਕ, 5 ਦਸੰਬਰ
ਇੱਥੋਂ ਦੇ ਨੇੜਲੇ ਪਿੰਡ ਗੋਬਿੰਦਪੁਰਾ ਪਾਪੜਾ ’ਚ ਕਬੱਡੀ ਟੂਰਨਾਮੈਂਟ ਹੋਇਆ। ਕਬੱਡੀ ਓਪਨ ਦੇ ਮੁਕਾਬਲੇ ਵਿੱਚ ਹਰਿਆਣਾ ਦੇ ਧਨੌਰੀ ਦੀ ਟੀਮ ਨੇ ਰਾਏਧਰਾਣਾ ਦੀ ਟੀਮ ਨੂੰ ਹਰਾ ਕੇ ਇੱਕ ਲੱਖ ਪੱਚੀ ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ। ਲੱਖਾ ਢਾਡੋਲੀ ਬੈਸਟ ਜਾਫੀ ਤੇ ਅਮਿਤ ਧਨੌਰੀ ਬੈਸਟ ਰੇਡਰ ਬਣਿਆ। 35 ਕਿਲੋ ਵਿੱਚ ਰੰਗੜਿਆਲ ਦੀ ਟੀਮ ਨੇ ਪਹਿਲਾ ਤੇ ਬੱਲਰਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 53 ਕਿਲੋ ਵਿੱਚ ਲਹਿਲ ਕਲਾਂ ਨੇ ਪਹਿਲਾ ਤੇ ਢਾਣੀ ਗੋਪਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 75 ਕਿਲੋ ਵਿੱਚ ਪਾਪੜਾ ਨੇ ਪਹਿਲਾ ਸਥਾਨ ਤੇ ਭੂਤਗੜ੍ਹ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਐੱਮ. ਐਲ. ਏ.ਐਡਵੋਕੇਟ ਵਰਿੰਦਰ ਕੁਮਾਰ ਗੋਇਲ ਨੇ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਕਬੱਡੀ ਖਿਡਾਰੀ ਗੁਲਜਾਰ ਮੂਨਕ ਵੀ ਸ਼ਾਮਲ ਹੋਏ। ਇਨਾਮ ਵੰਡ ਦੀ ਰਸਮ ਲੱਜਾ ਸਿੰਘ ਰੰਧਾਵਾ, ਸਰਪੰਚ ਨਾਇਬ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਤੇ ਹੁਕਮਾ ਸਿੰਘ ਨੇ ਨਿਭਾਈ
ਅੰਤਰ ਰਾਸ਼ਟਰੀ ਕਬੱਡੀ ਕਮੈਂਟੇਟਰ ਪ੍ਰੋ. ਸੇਵਕ ਸ਼ੇਰਗੜ੍ਹ, ਧਰਮਾ ਹਰਿਆਊ, ਸਰਬੀ ਦਾਤੇਵਾਸ, ਬੱਬੂ ਸੰਗਤੀਵਾਲਾ, ਗਗਨ ਬੱਲਰਾਂ, ਬਿੱਟੂ ਹਮੀਰਗੜ੍ਹ, ਬੱਬੂ ਲਦਾਲ ਤੇ ਸਤਨਾਮ ਭੁੰਦੜ ਨੇ ਆਪਣੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਰੈਫਰੀ ਦੀਆਂ ਸੇਵਾਵਾਂ ਬੂੰਦੀ ਮੂਨਕ ਤੇ ਮਲਕੀਤ ਕੋਚ ਲਹਿਰਾ ਦੀਆਂ ਟੀਮਾਂ ਨੇ ਨਿਭਾਈਆਂ।
ਇਸ ਮੌਕੇ ਕਮੇਟੀ ਮੈਂਬਰ ਲੱਜਾ ਸਿੰਘ ਰੰਧਾਵਾ, ਬਲਵੰਤ ਸਿੰਘ ਆਸਟਰੇਲੀਆ, ਕੁਲਜੀਤ ਯੂਕੇ, ਨਵਜੋਤ ਯੂਕੇ, ਗੋਗੀ ਆਸਟ੍ਰੇਲੀਆ, ਜਸਪ੍ਰੀਤ ਕੈਨੇਡਾ, ਗੁਰਮਨ ਕੈਨੇਡਾ, ਰੰਗਾ ਮਲੇਸ਼ੀਆ, ਬਲਜੀਤ, ਮਲੇਸ਼ੀਆ, ਫੌਜੀ ਮਲੇਸ਼ੀਆ, ਕਰਨ ਕੈਨੇਡਾ, ਹੈਪੀ ਮਲੇਸ਼ੀਆ, ਸਤਗੁਰ ਸਿੰਘ, ਵਰਖਾ ਸਿੰਘ ਨਿਰਭੈ ਸਿੰਘ, ਨਾਇਬ ਸਿੰਘ ਫੌਜੀ, ਹਰਮਿੰਦਰ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।