ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਨੌਰੀ ਦੀ ਟੀਮ ਨੇ ਜਿੱਤਿਆ ਚੈੜੀਆਂ ਦਾ ਕਬੱਡੀ ਕੱਪ

06:35 AM Nov 27, 2024 IST
ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ।

ਜਗਮੋਹਨ ਸਿੰਘ
ਰੂਪਨਗਰ, 26 ਨਵੰਬਰ
ਇੱਥੋਂ ਨੇੜਲੇ ਪਿੰਡ ਚੈੜੀਆਂ ਵਿੱਚ ਯੂਥ ਵੈੱਲਫੇਅਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਗ੍ਰਾਮ ਪੰਚਾਇਤ ਤੇ ਪਿੰਡ ਚੈੜੀਆਂ ਦੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ 31ਵਾਂ ਕਬੱਡੀ ਟੂਰਨਾਮੈਂਟ ਸਮਾਪਤ ਹੋ ਗਿਆ। ਸਹਿਕਾਰੀ ਸਭਾ ਚੈੜੀਆਂ ਦੇ ਪ੍ਰਧਾਨ ਸੁਰਿੰਦਰ ਸਿੰਘ ਬੁੱਗਾ ਅਤੇ ਸਰਪੰਚ ਦਵਿੰਦਰ ਸਿੰਘ ਚੈੜੀਆਂ ਨੇ ਦੱਸਿਆ ਕਿ ਬਹਾਦਰ ਸਿੰਘ ਯੂ.ਐਸ.ਏ. ਦੀ ਦੇਖ ਰੇਖ ਅਧੀਨ ਕਰਵਾਏ ਕਬੱਡੀ ਕੱਪ ਦਾ ਪਹਿਲੇ ਦਿਨ ਉਦਘਾਟਨ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕੀਤਾ ਤੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ। 65 ਕਿਲੋ ਦੇ ਫਾਈਨਲ ਵਿੱਚ ਮੰਦਵਾੜੇ ਦੀ ਟੀਮ ਨੇ ਹਸਨਪੁਰ ਦੀ ਟੀਮ ਨੂੰ ਹਰਾਇਆ ਜਦੋਂਕਿ ਓਪਨ ਮੁਕਾਬਲਿਆਂ ਵਿੱਚ ਧਨੌਰੀ ਦੀ ਟੀਮ ਨੇ ਬਨੂੜ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। ਟੂਰਨਾਮੈਂਟ ਦੌਰਾਨ ਇਕਬਾਲ ਸਿੰਘ ਸਾਲਾਪੁਰ, ਚੇਅਰਮੈਨ ਬਲਵਿੰਦਰ ਸਿੰਘ ਝਿੰਗੜਾ, ਚੇਅਰਮੈਨ ਰੁਪਿੰਦਰ ਸਿੰਘ ਚੈੜੀਆਂ, ਸਾਬਕਾ ਸਰਪੰਚ ਬਲਬੀਰ ਸਿੰਘ ਮਾਨਖੇੜੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਕਲੱਬ ਪ੍ਰਧਾਨਾਂ ਮਨਜੀਤ ਸਿੰਘ ਤੇ ਜਤਿੰਦਰ ਸਿੰਘ ਤੋਂ ਇਲਾਵਾ ਗੁਰਮੀਤ ਸਿੰਘ ਪੱਪੀ ਯੂਐਸਏ, ਗੁਰਿੰਦਰ ਸਿੰਘ ਯੂਐੱਸਏ, ਪ੍ਰਦੀਪ ਕੈਨੇਡਾ, ਹਰਚਰਨ ਬਬਲਾ ਕੈਨੇਡਾ, ਪਾਰਸ ਕੈਨੇਡਾ, ਦੱਲੀ ਇਟਲੀ, ਚੰਨੀ ਇਟਲੀ, ਗੁਰਿੰਦਰ ਸਿੰਘ ਇਟਲੀ, ਜੱਸਾ ਇਟਲੀ, ਸਮਰਜੀਤ ਸਿੰਘ ਇਟਲੀ, ਗੁਰਪ੍ਰੀਤ ਕਾਕਾ ਕੁਵੈਤ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement