ਧਾਮੀ ਨੇ ਦੇਹਰਾਦੂਨ ਤੋਂ ਅੰਮ੍ਰਿਤਸਰ, ਅਯੁੱਧਿਆ ਤੇ ਵਾਰਾਨਸੀ ਲਈ ਹਵਾਈ ਸੇਵਾ ਸ਼ੁਰੂ ਕਰਵਾਈ
05:27 PM Mar 06, 2024 IST
Advertisement
ਦੇਹਰਾਦੂਨ, 6 ਮਾਰਚ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਦੇਹਰਾਦੂਨ ਤੋਂ ਅਯੁੱਧਿਆ, ਅੰਮ੍ਰਿਤਸਰ ਅਤੇ ਵਾਰਾਨਸੀ ਲਈ ਹਵਾਈ ਸੇਵਾ ਸ਼ੁਰੂ ਕਰਵਾ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਅਲਾਇੰਸ ਏਅਰ ਦੀਆਂ ਉਡਾਣਾਂ ਦੇਹਰਾਦੂਨ ਤੋਂ ਅਯੁੱਧਿਆ, ਦੇਹਰਾਦੂਨ ਤੋਂ ਅੰਮ੍ਰਿਤਸਰ ਅਤੇ ਦੇਹਰਾਦੂਨ ਤੋਂ ਵਾਰਾਨਸੀ ਵਾਇਆ ਪੰਤਨਗਰ ਜਾਣਗੀਆਂ। ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਸਮਾਰੋਹ 'ਚ ਸ੍ਰੀ ਧਾਮੀ ਨੇ ਕਿਹਾ, ‘ਸਾਡੀ ਕੋਸ਼ਿਸ਼ ਉੱਤਰਾਖੰਡ 'ਚ ਲੋਕਾਂ ਦੀ ਆਵਾਜਾਈ ਨੂੰ ਸਰਲ ਅਤੇ ਆਸਾਨ ਬਣਾਉਣਾ ਹੈ। ਅਸੀਂ ਇਸ ਲਈ ਲਗਾਤਾਰ ਯਤਨ ਕਰ ਰਹੇ ਹਾਂ।’
Advertisement
Advertisement
Advertisement