For the best experience, open
https://m.punjabitribuneonline.com
on your mobile browser.
Advertisement

ਧਾਮੀ ਵੱਲੋਂ ਪੁਸਤਕ ‘ਤੇਗ ਬਹਾਦਰ ਸਿਮਰਿਐ’ ਲੋਕ ਅਰਪਣ

07:40 AM Apr 23, 2024 IST
ਧਾਮੀ ਵੱਲੋਂ ਪੁਸਤਕ ‘ਤੇਗ ਬਹਾਦਰ ਸਿਮਰਿਐ’ ਲੋਕ ਅਰਪਣ
ਪੁਸਤਕ ਲੋਕ ਅਰਪਣ ਕਰਦੇ ਹੋਏ ਹਰਜਿੰਦਰ ਸਿੰਘ ਧਾਮੀ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਪਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖਕ ਡਾ. ਸਰੂਪ ਸਿੰਘ ਅਲੱਗ ਦੀ ਪੰਜਾਬੀ ਪੁਸਤਕ ‘ਤੇਗ ਬਹਾਦਰ ਸਿਮਰਿਐ’ ਦਾ 20ਵਾਂ ਐਡੀਸ਼ਨ ਲੋਕ ਅਰਪਣ ਕੀਤਾ। ਇਸ ਮੌਕੇ ਐਡਵੋਕੇਟ ਧਾਮੀ ਨੇ ਡਾ. ਸਰੂਪ ਸਿੰਘ ਅਲੱਗ ਦੀਆਂ ਕੌਮ ਪ੍ਰਤੀ ਕੀਤੀਆਂ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦਿਆਂ ਨੌਜਵਾਨ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਅਲੱਗ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਇਤਿਹਾਸ ਅਤੇ ਕੌਮੀ ਵਿਰਸੇ ਦੀਆਂ ਘਟਨਾਵਾਂ ਨੂੰ ਆਪਣੀਆਂ ਲਿਖਤਾਂ ਵਿੱਚ ਸਥਾਨ ਦੇਣ। ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਡਾ. ਅਲੱਗ ਵੱਲੋਂ ਚਲਾਇਆ ਸ਼ਬਦ ਲੰਗਰ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਨਿਵੇਕਲਾ ਉਪਰਾਲਾ ਹੈ ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਸ ਮੌਕੇ ਡ. ਸਰੂਪ ਸਿੰਘ ਅਲੱਗ ਦੇ ਪੁੱਤਰਾਂ ਸੁਖਿੰਦਰ ਪਾਲ ਸਿੰਘ ਅਲੱਗ ਸਕੱਤਰ ਜਨਰਲ ਤੇ ਡਾ. ਰਮਿੰਦਰ ਦੀਪ ਸਿੰਘ ਸਕੱਤਰ ਅਲੱਗ ਪਬਲੀਕੇਸ਼ਨਜ਼ ਨੇ ਐਡਵੋਕੇਟ ਧਾਮੀ ਨੂੰ ਟਰੱਸਟ ਵੱਲੋਂ ਕੀਤੇ ਜਾ ਰਹੇ ਹੋਰ ਮਾਨਵ ਹਿਤਕਾਰੀ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।

Advertisement

Advertisement
Author Image

Advertisement
Advertisement
×