ਧਾਲੀਵਾਲ ਨੇ ਗੋਲਡਨ ਟੈਂਪਲ ਪਲਾਜ਼ਾ ਦੀਆਂ ਲਾਈਟਾਂ ਚਾਲੂ ਕਰਵਾਈਆਂ
06:17 AM Nov 30, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਨਵੰਬਰ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 48 ਘੰਟਿਆਂ ਦੇ ਨੋਟਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣੇ ਗੋਲਡਨ ਟੈਂਪਲ ਪਲਾਜ਼ਾ ਦੀਆਂ ਲਾਈਟਾਂ ਚਾਲੂ ਕਰਵਾ ਦਿੱਤੀਆਂ ਹਨ। ਇਸ ਮਗਰੋਂ ਕੈਬਨਿਟ ਮੰਤਰੀ ਸ਼ਾਮ ਨੂੰ ਕੰਮ ਦੀ ਗੁਣਵੱਤਾ ਚੈੱਕ ਕਰਨ ਲਈ ਮੌਕੇ ਉੱਤੇ ਪੁੱਜੇ।
ਦੱਸਣਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਸ਼ੁਕਰਾਨਾ ਯਾਤਰਾ 26 ਨਵੰਬਰ ਦੀ ਸ਼ਾਮ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜੀ ਤਾਂ ਗੋਲਡਨ ਟੈਂਪਲ ਪਲਾਜ਼ਾ ਵਿੱਚ ਫੈਲੇ ਹਨੇਰੇ ਨੂੰ ਦੇਖ ਕੇ ਸ੍ਰੀ ਧਾਲੀਵਾਲ ਨੇ ਇਸ ਕੰਮ ਦਾ ਗੰਭੀਰ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਦੋ ਦਿਨਾਂ ਵਿੱਚ ਇਹ ਲਾਈਟਾਂ ਚਾਲੂ ਕਰਨ ਦੀ ਹਦਾਇਤ ਕੀਤੀ ਸੀ।
ਕੈਬਨਿਟ ਮੰਤਰੀ ਵਲੋਂ ਨੋਟਿਸ ਲੈਣ ਮਗਰੋਂ ਵਿਭਾਗ ਨੇ ਕੱਲ 24 ਘੰਟਿਆਂ ਵਿੱਚ ਅੱਧੇ ਤੋਂ ਵੱਧ ਕੰਮ ਕਰ ਲਿਆ ਸੀ ਅਤੇ ਅੱਜ ਵਿਭਾਗ ਵੱਲੋਂ ਸਾਰੀਆਂ ਲਾਈਟਾਂ ਚਾਲੂ ਕਰ ਦੇਣ ਮਗਰੋਂ ਸ੍ਰੀ ਧਾਲੀਵਾਲ ਮੌਕੇ ਉੱਤੇ ਪੁੱਜੇ।
Advertisement
Advertisement
Advertisement