ਧਾਲੀਵਾਲ ਭੈਣਾਂ ਦੀ ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ ਲਈ ਚੋਣ
07:10 AM Feb 04, 2025 IST
Advertisement
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 3 ਫਰਵਰੀ
ਕਰਾਟੇ ਖਿਡਾਰੀਆਂ ਵਿੱਚ ਧਾਲੀਵਾਲ ਭੈਣਾਂ ਵਜੋਂ ਜਾਣੀਆਂ ਜਾਂਦੀਆਂ ਅਸੀਮ ਕੌਰ ਧਾਲੀਵਾਲ ਅਤੇ ਅੰਸ਼ਰੀਤ ਕੌਰ ਧਾਲੀਵਾਲ ਨੂੰ 1 ਤੋਂ 6 ਜੁਲਾਈ ਤੱਕ ਨਾਰਵੇ ਦੇ ਓਸਲੋ ਵਿੱਚ ਹੋਣ ਵਾਲੀ ਤਾਈਕਿਓਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਇਹ ਚੋਣ ਹਾਲ ਹੀ ਵਿੱਚ ਯੂਪੀ ਦੇ ਮੇਰਠ ਵਿੱਚ ਹੋਈ ਜੇਕੇਐੱਸ ਸਾਊਥ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਆਪੋ-ਆਪਣੇ ਵਰਗ ਵਿੱਚ ਸੋਨ ਤਗ਼ਮਾ ਪ੍ਰਾਪਤ ਕਰਨ ਮਗਰੋਂ ਹੋਈ ਹੈ। ਇਸ ਮੌਕੇ ਕਰਾਟੇ ਕੋਚ ਮਿਥੁਨ ਮਰਵਾਹਾ ਨੇ ਦੱਸਿਆ ਕਿ ਕਰਾਟੇ ਇੰਡੀਆ ਆਰਗੇਨਾਈਜ਼ੇਸ਼ਨ (ਕੇਆਈਓ) ਵੱਲੋਂ ਪ੍ਰਵਾਨਿਤ ਜਪਾਨ ਕਰਾਟੇ-ਡੂ ਸ਼ੁਡੋਕਾਨ-ਇੰਡੀਆ ਵੱਲੋਂ ਕਰਵਾਈ ਸਾਊਥ ਏਸ਼ੀਆ ਚੈਂਪੀਅਨਸ਼ਿਪ ਦੌਰਾਨ ਅਸੀਮ ਕੌਰ ਧਾਲੀਵਾਲ ਨੇ ਸਬ-ਜੂਨੀਅਰ ਅਤੇ ਅੰਸ਼ਰੀਤ ਕੌਰ ਨੇ ਜੂਨੀਅਰ ਵਰਗ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
Advertisement
Advertisement
Advertisement