ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢੱਕੀ ਸਾਹਿਬ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

07:01 AM Jul 10, 2024 IST
ਢੱਕੀ ਸਾਹਿਬ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਦੇਵਿੰਦਰ ਸਿੰਘ ਜੱਗੀ
ਪਾਇਲ, 9 ਜੁਲਾਈ
ਗੁਰਦੁਆਰਾ ਤਪੋਬਣ ਢੱਕੀ ਸਾਹਿਬ, ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਨੇ ਆਪਣੇ ਜਥੇ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਧੁਰ ਕੀ ਬਾਣੀ ਦੇ ਅਖੰਡ ਕੀਰਤਨ ਦਾ ਅਨੰਦ ਮਣਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਾਵਨ ਧਰਤੀ ’ਤੇ ‘ਸੱਚਖੰਡ’, ‘ਹਰੀ ਦਾ ਮੰਦਰ’, ‘ਅਕਾਲ ਪੁਰਖ ਦਾ ਘਰ’ ਅਤੇ ‘ਅਧਿਆਤਮਿਕਤਾ ਦਾ ਸਾਗਰ’ ਹੈ, ਜਿੱਥੇ ਬੇਅੰਤ ਆਤਮ ਜਗਿਆਸੂ ਆਪਣੇ ਆਤਮਕ ਵਿਕਾਸ ਲਈ ਅਕਾਲ ਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਆਪਣੇ ਮਨ ਤੇ ਤਨ ਨੂੰ ਪਵਿੱਤਰ ਕਰਨ ਲਈ ਆਉਂਦੇ ਹਨ। ਜਥੇ ਨੇ ਪੰਜੇ ਸਰੋਵਰਾਂ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ, ਕੌਲਸਰ ਸਾਹਿਬ, ਰਾਮਸਰ ਸਾਹਿਬ, ਬਿਬੇਕਸਰ ਸਾਹਿਬ ਅਤੇ ਸੰਤੋਖਸਰ ਸਾਹਿਬ ਵਿਖੇ ਵੀ ਦਰਸ਼ਨ ਇਸ਼ਨਾਨ ਕੀਤੇ। ਇਸ ਤੋਂ ਇਲਾਵਾ ਜਥਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਅਕਾਲ ਤਖ਼ਤ ਸਾਹਿਬ, ਸ਼ਹੀਦ ਗੰਜ ਬਾਬਾ ਦੀਪ ਸਿੰਘ, ਥੜਾ ਸਾਹਿਬ ਅਠਸਠ ਤੀਰਥ, ਦੁੱਖ ਭੰਜਨੀ ਬੇਰੀ ਸਾਹਿਬ, ਲਾਚੀ ਬੇਰ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਟੋਭਾ ਭਾਈ ਸਾਲ੍ਹੋ, ਗੁਰੂ ਕੇ ਮਹਿਲ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਚੁਰਸਤੀ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਆਦਿ ਪਵਿੱਤਰ ਅਸਥਾਨਾਂ ’ਤੇ ਨਤਮਸਤਕ ਹੋਏ।

Advertisement

Advertisement