For the best experience, open
https://m.punjabitribuneonline.com
on your mobile browser.
Advertisement

ਧਾਕੜ ਗਰੁੱਪ ਨੇ ਜਿੱਤਿਆ ਟਰਾਲੀ ਖਿੱਚਣ ਦਾ ਇਨਾਮ

12:00 PM Jun 16, 2024 IST
ਧਾਕੜ ਗਰੁੱਪ ਨੇ ਜਿੱਤਿਆ ਟਰਾਲੀ ਖਿੱਚਣ ਦਾ ਇਨਾਮ
Advertisement

ਜਗਮੋਹਨ ਸਿੰਘ
ਘਨੌਲੀ, 15 ਜੂਨ
ਇੱਥੋਂ ਨੇੜਲੇ ਪਿੰਡ ਅਲੀਪੁਰ ਦੇ ਵਿਦੇਸ਼ ਰਹਿੰਦੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਸਾਥੀਆਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪਹਿਲਾ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਟਰੈਕਟਰ-ਟਰਾਲੀ ਬੈਕ ਲਗਾਉਣ ਅਤੇ ਮਿੱਟੀ ਦੀ ਭਰੀ 16 ਫੁੱਟੀ ਟਰਾਲੀ ਨੂੰ ਕੱਚੇ ਖੇਤ ਵਿੱਚੋਂ ਸਾਧਾਰਨ ਟਰੈਕਟਰ ਨਾਲ ਖਿੱਚਣ ਦੇ ਮੁਕਾਬਲੇ ਕਰਵਾਏ ਗਏ। ਕੈਨੇਡਾ ਰਹਿੰਦੇ ਨੌਜਵਾਨ ਗੁਰਵਿੰਦਰ ਸਿੰਘ ਅਤੇ ਨੰਬਰਦਾਰ ਪਰਗਟ ਸਿੰਘ ਅਲੀਪੁਰ ਦੀ ਦੇਖ ਰੇਖ ਅਧੀਨ ਕਰਵਾਏ ਮੁਕਾਬਲਿਆਂ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੈਪਟਨ ਦਲਬੀਰ ਸਿੰਘ ਅਲੀਪੁਰ, ਬਲਜੀਤ ਸਿੰਘ ਰਾਵਲਮਾਜਰਾ, ਪਰਮਿੰਦਰ ਸਿੰਘ ਬਾਲਾ ਚੰਦਪੁਰ, ਵਿਕਾਸ ਵਰਮਾ ਘਨੌਲੀ, ਅਮਰਜੀਤ ਸਿੰਘ ਅਲੀਪੁਰ, ਜਗਵਾਲ ਸਿੰਘ ਰਾਵਲਮਾਜਰਾ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਟਰਾਲੀ ਬੈਕ ਮੁਕਾਬਲਿਆਂ ਵਿੱਚ ਸਰਬਜੀਤ ਸਿੰਘ ਸਲੇਮਪੁਰ ਨੇ ਪਹਿਲਾ, ਅਮਨਪ੍ਰੀਤ ਧੂਰੀ ਨੇ ਦੂਜਾ ਅਤੇ ਗੁਰਜੀਤ ਮੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿੱਟੀ ਦੀ ਭਰੀ ਟਰਾਲੀ ਖਿੱਚਣ ਦੇ ਮੁਕਾਬਲਿਆਂ ਵਿੱਚ ਧਾਕੜ ਡਿਪਾਰਟਮੈਂਟ ਡਾਢੀ ਦੇ ਅਰਜਨ ਅਤੇ ਅਰਜਨ ਨੋਵਾ ਟਰੈਕਟਰਾਂ ਨੇ ਪਹਿਲਾ ਤੇ ਦੂਜਾ ਇਨਾਮ ਜਿੱਤੇ, ਜਦੋਂਕਿ ਤੀਜਾ ਇਨਾਮ ਰਿੰਕੂ ਮਲਿਕਪੁਰ ਦੇ ਨਿਊ ਹਾਲੈਂਡ 5920 ਟਰੈਕਟਰ ਨੇ ਜਿੱਤਿਆ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਗੁਰਵਿੰਦਰ ਸਿੰਘ, ਦਲਜੀਤ ਸਿੰਘ, ਗੁਰਵੀਰ ਸਿੰਘ, ਦਵਿੰਦਰਜੀਤ ਸਿੰਘ, ਹਰਜਾਪ ਸਿੰਘ, ਸਿਮਰਨਜੀਤ ਸਿੰਘ,ਜੋਗਾ ਸਿੰਘ, ਇੰਦਰਜੀਤ ਸਿੰਘ, ਊਧਮ ਸਿੰਘ, ਬਿਕਰਮਜੀਤ਼ ਸਿੰਘ ਆਦਿ ਨੌਜਵਾਨਾਂ ਦਾ ਵਿਸੇ਼ਸ਼ ਯੋਗਦਾਨ ਰਿਹਾ।

Advertisement

Advertisement
Author Image

sukhwinder singh

View all posts

Advertisement
Advertisement
×