For the best experience, open
https://m.punjabitribuneonline.com
on your mobile browser.
Advertisement

ਰੋਟੀ ਦੇਣ ਤੋਂ ਇਨਕਾਰ ਕਰਨ ’ਤੇ ਢਾਬਾ ਮਾਲਕ ’ਤੇ ਹਮਲਾ

06:52 AM Apr 24, 2024 IST
ਰੋਟੀ ਦੇਣ ਤੋਂ ਇਨਕਾਰ ਕਰਨ ’ਤੇ ਢਾਬਾ ਮਾਲਕ ’ਤੇ ਹਮਲਾ
Advertisement

ਪੱਤਰ ਪ੍ਰੇਰਕ
ਜਲੰਧਰ, 23 ਅਪਰੈਲ
ਇੱਥੋਂ ਦੇ ਬੱਸ ਸਟੈਂਡ ਨੇੜੇ ਦੇਰ ਰਾਤ ਖੂਨੀ ਝੜਪ ਹੋ ਗਈ ਜਿਸ ’ਚ ਕੁਝ ਸ਼ਰਾਬੀ ਨੌਜਵਾਨਾਂ ਨੇ ਢਾਬਾ ਮਾਲਕ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਢਾਬਾ ਮਾਲਕ ਦੇ ਸਿਰ ’ਤੇ ਤਲਵਾਰ ਨਾਲ ਕਈ ਵਾਰ ਕੀਤੇ ਜਿਸ ਤੋਂ ਬਾਅਦ ਢਾਬਾ ਸੰਚਾਲਕ ਨੂੰ ਦੇਰ ਰਾਤ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਚੌਕੀ ਬੱਸ ਸਟੈਂਡ ਦੀ ਪੁਲੀਸ ਨੂੰ ਦਿੱਤੀ ਗਈ। ਬੱਸ ਸਟੈਂਡ ਨੇੜੇ ਢਾਬਾ ਚਲਾਉਣ ਵਾਲੇ ਸੋਨੂੰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਦੇਰ ਰਾਤ ਤੱਕ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ। ਇਸ ਦੌਰਾਨ ਕੁਝ ਨੌਜਵਾਨ ਰੋਟੀ ਲੈਣ ਆਏ ਸਨ, ਪਰ ਉਸਨੇ ਆਪਣਾ ਕੰਮ ਬੰਦ ਕਰ ਦਿੱਤਾ ਸੀ। ਜਦੋਂ ਗਾਹਕ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਰੋਟੀ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਤੁਰੰਤ ਲੜਾਈ ਸ਼ੁਰੂ ਕਰ ਦਿੱਤੀ। ਜਦੋਂ ਪੀੜਤ ਨੇ ਆਪਣਾ ਬਚਾਅ ਕੀਤਾ ਤਾਂ ਇੱਕ ਮੁਲਜ਼ਮ ਨੇ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਪੀੜਤ ਸੋਨੂੰ ਨੇ ਦੱਸਿਆ ਕਿ ਉਹ ਅਕਸਰ ਦੇਰ ਰਾਤ ਤੱਕ ਆਪਣੀ ਦੁਕਾਨ ਖੁੱਲ੍ਹੀ ਰੱਖਦਾ ਸੀ ਕਿਉਂਕਿ ਦੇਰ ਰਾਤ ਤੱਕ ਉਸ ਕੋਲ ਗਾਹਕ ਆਉਂਦੇ ਰਹਿੰਦੇ ਹਨ। ਘਟਨਾ ਵਿੱਚ ਢਾਬਾ ਮਾਲਕ ਦਾ ਪਿਤਾ ਵੀ ਜ਼ਖ਼ਮੀ ਹੋ ਗਿਆ। ਸੋਨੂੰ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਪਿਤਾ ਨਾਲ ਦੁਕਾਨ ’ਤੇ ਸੀ। ਮੁਲਜ਼ਮ ਦੁਕਾਨ ਦੇ ਅੰਦਰੋਂ ਕਰੀਬ ਦਸ ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਏ।

Advertisement

Advertisement
Author Image

sukhwinder singh

View all posts

Advertisement
Advertisement
×