For the best experience, open
https://m.punjabitribuneonline.com
on your mobile browser.
Advertisement

ਢਾਬਾ ਮਾਲਕ ਭੁੱਕੀ ਤੇ ਡਰੱਗ ਮਨੀ ਸਣੇ ਕਾਬੂ

07:05 AM Jul 27, 2024 IST
ਢਾਬਾ ਮਾਲਕ ਭੁੱਕੀ ਤੇ ਡਰੱਗ ਮਨੀ ਸਣੇ ਕਾਬੂ
Advertisement

ਧਾਰੀਵਾਲ (ਪੱਤਰ ਪ੍ਰੇਰਕ)

ਥਾਣਾ ਧਾਰੀਵਾਲ ਦੀ ਪੁਲੀਸ ਨੇ ਢਾਬਾ ਚਲਾਉਣ ਵਾਲੇ ਇੱਕ ਵਿਅਕਤੀ ਨੂੰ 2 ਕਿਲੋ ਭੁੱਕੀ ਚੂਰਾ ਪੋਸਤ ਤੇ 2065 ਰੁਪਏ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਐੱਸਐੱਚਓ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਥਾਣਾ ਧਾਰੀਵਾਲ ਦੇ ਐੱਸਆਈ ਸਤਨਾਮ ਸਿੰਘ ਤੇ ਏਐੱਸਆਈ ਗੁਰਦੇਵ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਜੀ.ਟੀ ਰੋਡ ਧਾਰੀਵਾਲ ਦੇ ਸੂਆ ਗੁਰਦਾਸਨੰਗਲ ਨੇੜੇ ਧਰਮਿੰਦਰ ਕੁਮਾਰ ਵਾਸੀ ਰਣੀਆ (ਧਾਰੀਵਾਲ) ਦੇ ਢਾਬੇ ’ਤੇ ਛਾਪਾ ਮਾਰ ਕੇ ਤਲਾਸ਼ੀ ਲਈ ਤਾਂ ਉੱਥੋਂ 2 ਕਿਲੋ ਭੁੱਕੀ ਚੂਰਾ ਪੋਸਤ ਤੇ 2065 ਰੁਪਏ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਧਰਮਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Author Image

sanam grng

View all posts

Advertisement