For the best experience, open
https://m.punjabitribuneonline.com
on your mobile browser.
Advertisement

ਗੋ ਫਸਟ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗਾ ਡੀਜੀਸੀਏ

03:04 PM Jun 30, 2023 IST
ਗੋ ਫਸਟ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗਾ ਡੀਜੀਸੀਏ
Advertisement

ਮੁੰਬਈ: ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਸੁਰਜੀਤੀ ਯੋਜਨਾ ਸਬੰਧੀ ਗੋ ਫਸਟ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਜਾਂਚ ਤੇ ਮੁੜ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸੰਚਾਲਨ ਤਿਆਰੀ ‘ਤੇ ਆਡਿਟ ਵੀ ਕਰੇਗਾ। ਸੂਤਰਾਂ ਅਨੁਸਾਰ 3 ਮਈ ਤੋਂ ਉਡਾਣਾਂ ਬੰਦ ਕਰਨ ਵਾਲੀ ਹਵਾਈ ਏਜੰਸੀ ਗੋ ਫਸਟ ਦੇ ਸੀਨੀਅਰ ਨੁਮਾਇੰਦਿਆਂ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨਾਲ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੁਰਜੀਤੀ ਯੋਜਨਾ ਦੇ ਵੱਖ ਵੱਖ ਪਹਿਲੂਆਂ ਦੇ ਚਰਚਾ ਕੀਤੀ। ਵਾਡੀਆ ਪਰਿਵਾਰ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਆਪਣੇ-ਆਪ ਨੂੰ ਦੀਵਾਲੀਆ ਐਲਾਨ ਦਿੱਤਾ ਸੀ। ਡੀਜੀਸੀਏ ਦਸਤਾਵੇਜ਼ਾਂ ਦੀ ਪੜਤਾਲ ਮੁਕੰਮਲ ਕਰਨ ਮਗਰੋਂ ਏਅਰਲਾਈਨ ਮੁੜ ਸ਼ੁਰੂ ਕਰਨ ਬਾਰੇ ਮੁਲਾਂਕਣ ਕਰੇਗਾ। -ਪੀਟੀਆਈ

Advertisement

Advertisement
Tags :
Advertisement
Advertisement
×