ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਡਾਣਾਂ ’ਚ ਦੇਰੀ ਲਈ ਡੀਜੀਸੀਏ ਦਾ ਏਅਰ ਇੰਡੀਆ ਨੂੰ ਨੋਟਿਸ

07:25 AM Jun 01, 2024 IST

ਨਵੀਂ ਦਿੱਲੀ, 31 ਮਈ
ਹਵਾਈ ਸੇਵਾ ਨਿਗਰਾਨ ਡੀਜੀਸੀਏ ਨੇ ਦੋ ਕੌਮਾਂਤਰੀ ਉਡਾਣਾਂ ’ਚ ਬਹੁਤ ਜ਼ਿਆਦਾ ਦੇਰੀ ਅਤੇ ਮੁਸਾਫਰਾਂ ਦੀ ਸੰਭਾਲ ’ਚ ਨਾਕਾਮ ਰਹਿਣ ਲਈ ਅੱਜ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਕੌਮੀ ਰਾਜਧਾਨੀ ਤੋਂ ਸਾਂ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦੇ ਮੁਸਾਫਰਾਂ ਨੂੰ ਬਹੁਤ ਜ਼ਿਆਦਾ ਦੇਰੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਜਹਾਜ਼ ਨੇ ਬੀਤੇ ਦਿਨ ਤਕਰੀਬਨ ਬਾਅਦ ਦੁਪਹਿਰ 3.30 ਵਜੇ ਉਡਾਣ ਭਰਨੀ ਸੀ। ਡੀਜੀਸੀਏ ਨੇ ਇਸ ਨੋਟਿਸ ’ਚ 30 ਮਈ ਨੂੰ ਦਿੱਲੀ ਤੋਂ ਸਾਂ ਫਰਾਂਸਿਸਕੋ ਲਈ ਉਡਾਣ ਏਆਈ 183 ਅਤੇ 24 ਮਈ ਨੂੰ ਮੁੰਬਈ ਤੋਂ ਸਾਂ ਫਰਾਂਸਿਸਕੋ ਲਈ ਉਡਾਣ ਏਆਈ 179 ’ਚ ਹੋਈ ਦੇਰੀ ਦਾ ਜ਼ਿਕਰ ਕਰਦਿਆਂ ਜਵਾਬ ਤਲਬ ਕੀਤਾ ਹੈ। ਏਅਰ ਇੰਡੀਆ ਦੀਆਂ ਦੋਵਾਂ ਉਡਾਣਾਂ ਕੈਬਿਨ ਅੰਦਰ ਤਾਪਮਾਨ ਕੰਟਰੋਲ ਨਾ ਹੋਣ ਕਾਰਨ ਕਾਫੀ ਪਛੜ ਕੇ ਉਡੀਆਂ ਅਤੇ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਉਡਾਣਾਂ ’ਚ ਦੇਰੀ ਅਤੇ ਮੁਸਾਫ਼ਰਾਂ ਨੂੰ ਹੋਈ ਪ੍ਰੇਸ਼ਾਨੀ ਦੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਡੀਜੀਸੀਏ ਨੇ ਕਿਹਾ, ‘ਏਅਰ ਇੰਡੀਆ ਵਾਰ-ਵਾਰ ਮੁਸਾਫ਼ਰਾਂ ਦਾ ਧਿਆਨ ਰੱਖਣ ’ਚ ਨਾਕਾਮ ਰਹੀ ਹੈ। ਉਹ ਮੁਸਾਫ਼ਰਾਂ ਨੂੰ ਏਅਰ ਲਾਈਨਜ਼ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਨੇਮਾਂ ਦਾ ਵੀ ਪਾਲਣ ਨਹੀਂ ਕਰ ਰਹੀ ਹੈ। ਏਅਰ ਇੰਡੀਆ ਨੂੰ ਇਹ ਦੱਸਣਾ ਪਵੇਗਾ ਕਿ ਉਸ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।’ -ਪੀਟੀਆਈ

Advertisement

Advertisement