Devyani Khobragade appointed: ਦੇਵਯਾਨੀ ਖੋਬਰਾਗੜੇ ਟਿਊਨੀਸ਼ੀਆ ਵਿੱਚ ਭਾਰਤੀ ਸਫ਼ੀਰ ਨਿਯੁਕਤ
11:43 PM Dec 06, 2024 IST
ਨਵੀਂ ਦਿੱਲੀ 6 ਦਸੰਬਰ
Advertisement
ਕੰਬੋਡੀਆ ਵਿੱਚ ਇਸ ਸਮੇਂ ਭਾਰਤ ਦੀ ਰਾਜਦੂਤ ਦੇਵਯਾਨੀ ਉੱਤਮ ਖੋਬਰਾਗੜੇ ਨੂੰ ਟਿਊਨੀਸ਼ੀਆ ਗਣਰਾਜ ਵਿੱਚ ਭਾਰਤ ਦੀ ਅਗਲੀ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਦੇਸ਼ ਸੇਵਾ ਦੀ 1999 ਬੈਚ ਦੀ ਅਧਿਕਾਰੀ ਖੋਬਰਾਗੜੇ ਛੇਤੀ ਹੀ ਅਹੁਦਾ ਸੰਭਾਲ ਲੈਣਗੇ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਖੋਬਰਾਗੜੇ ਨੂੰ ਪਹਿਲੀ ਅਕਤੂਬਰ 2020 ਨੂੰ ਕੰਬੋਡੀਆ ਵਿੱਚ ਭਾਰਤ ਦੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਖੋਬਰਾਗੜੇ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। -ਏਐੱਨਆਈ
Advertisement
Advertisement