ਐੱਮਐੱਸ ਸੀਨੀਅਰ ਸੈਕੰਡਰੀ ਸਕੂਲ ਦਾ ਦੇਵਵਰਤ ਅੱਵਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਨਵੰਬਰ
ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਵੱਲੋਂ ਨਾਈਟਸ ਆਫ ਸ਼ਾਹਬਾਦ ਟਾਈਟਲ ਦੇ ਤਹਿਤ ਦੂਜੀ ਸਕੂਲ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ ਖਾਲਸਾ ਸਰਬਤ ਭਵਨ ਵਿਚ ਕੀਤਾ ਗਿਆ। ਚੈਂਪੀਅਨਸ਼ਿਪ ਦਾ ਆਰੰਭ ਸਕੂਲ ਸੁਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ ਚਾਵਲਾ, ਸਕੂਲ ਪ੍ਰਬੰਧਨ ਸਮਿਤੀ ਦੇ ਪ੍ਰਧਾਨ ਰਮਨਦੀਪ ਸਿੰਘ ਵਾਲੀਆ, ਉਪ ਪ੍ਰਧਾਨ ਗੁਰਪਾਸ਼ਨਾ ਸੰਧੂ ਅਤੇ ਐਡੀਟਰ ਇੰਦਰਜੀਤ ਸਿੰਘ ਨੇ ਕੀਤਾ। ਸਕੂਲ ਦੀ ਪ੍ਰਿੰਸੀਪਲ ਦੀਪਾਂਸ਼ ਕੌਰ ਨੇ ਕਿਹਾ ਕਿ ਇ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸਕੂਲਾਂ ਦੇ 110 ਖਿਡਾਰੀਆਂ ਨੇ ਹਿੱਸਾ ਲਿਆ। ਚੈੱਸ ਕੋਚ ਐੱਨਕੇ ਸ਼ਰਮਾ ਅਤੇ ਪ੍ਰਿੰਸੀਪਲ ਦੀਪਾਂਸ਼ ਕੌਰ ਨੇ ਦੱਸਿਆ ਕਿ ਲੜਕਿਆਂ ਦੇ 12 ਉਮਰ ਵਰਗ ਵਿੱਚ ਐੱਮਐੱਸ ਸੀਨੀਅਰ ਸੈਕੰਡਰੀ ਸਕੂਲ ਝਾਂਸਾ ਦੇ ਦੇਵਵਰਤ ਗੁਪਤਾ ਨੇ ਪਹਿਲਾ, ਸਿਪਰਿੰਗ ਫੀਲਡ ਪਬਲਿਕ ਸਕੂਲ ਇਸਮਾਈਲਾਬਾਦ ਦੇ ਕ੍ਰਿਸ਼ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਇਸੇ ਵਰਗ ਵਿਚ ਸੀਨੀਅਰ ਸੈਕੰਡਰੀ ਸਕੂਲ ਝਾਂਸਾ ਦੀ ਸਰਗੁਨ ਨੇ ਪਹਿਲਾ, ਐੱਸਜੀਐੱਨਪੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਕਿਰਨ ਨੇ ਦੂਜਾ, ਲੜਕਿਆਂ ਦੇ ਅੰਡਰ 14 ਵਰਗ ਵਿੱਚ ਸੀਸੀ ਕਾਨਵੈਂਟ ਸਕੂਲ ਅੰਬਾਲਾ ਦੇ ਰਘੁਬੀਰ ਸ਼ਰਮਾ ਨੇ ਪਹਿਲਾ, ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਲਕਸ਼ੇ ਨੇ ਦੂਜਾ, ਲੜਕੀਆਂ ਦੇ ਇਸ ਉਮਰ ਵਰਗ ਵਿਚ ਐੱਮਐੱਸ ਸੀਨੀਅਰ ਸੈਕੰਡਰੀ ਸਕੂਲ ਝਾਂਸਾ ਦੀ ਮੋਕਸ਼ਾ ਗੁਪਤਾ ਨੇ ਪਹਿਲਾ ਅਤੇ ਇਸੇ ਸਕੂਲ ਦੀ ਭਗਤੀ ਨੇ ਦੂਜਾ, ਜਦਕਿ ਅੰਡਰ 17 ਵਰਗ ਵਿਚ ਲੜਕਿਆਂ ਵਿੱਚ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਦੇ ਹਰ ਸਿਮਰਨ ਨੇ ਪਹਿਲਾ, ਤੇ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਮਨੀਸ਼ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਉਮਰ 17 ਵਰਗ ਵਿੱਚ ਐੱਮਐੱਸ ਸੀਨਅਰ ਸੈਕੰਡਰੀ ਸਕੂੁਲ ਝਾਂਸਾ ਦੀ ਜਗਰੂਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ।
ਕੌਮੀ ਪੱਧਰੀ ਪੋਸਟਰ ਬਣਾਉਣ ਮੁਕਾਬਲੇ ਦੇ ਨਤੀਜੇ ਐਲਾਨੇ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਆਰੀਆ ਕੰਨਿਆ ਕਾਲਜ ਵਿਚ ਏਕ ਭਾਰਤ ਸਰੇਸ਼ਠ ਭਾਰਤ ਕਲੱਬ ਤੇ ਲਲਿਤ ਕਲਾ ਵਿਭਾਗ ਦੇ ਸਾਂਝੇ ਉਦਮ ਨਾਲ ਰਾਸ਼ਟਰੀ ਏਕਤਾ ਦਿਵਸ ਦੇ ਸੰਦਰਭ ਵਿਚ ਏਕ ਭਾਰਤ ਸਰੇਸ਼ਠ ਭਾਰਤ ਕਲੱਬ ਵੱਲੋਂ ਅੰਤਰਰਾਜੀ ਰਾਸ਼ਟਰੀ ਪੱਧਰ ਪੋਸਟਰ ਨਿਰਮਾਣ ਪ੍ਰਤੀਯੋਗਤਾ ਦੇ ਨਤੀਜੇ ਘੋਸ਼ਿਤ ਕੀਤੇ ਗਏ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਪ੍ਰਤੀਯੋਗਤਾ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੇ ਕੁੱਲ 32 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਆਰੀਆ ਕੰਨਿਆ ਕਾਲਜ ਸ਼ਾਹਬਾਦ ਬੀਏ ਤੀਜਾ ਦੀ ਮਹਿਕ ਨੇ ਪਹਿਲਾ, ਰਾਜੀਵ ਗਾਂਧੀ ਗੌਰਮਿੰਟ ਕਾਲਜ ਭਿਵਾਨੀ ਬੀਬੀਏ ਦੂਜਾ ਸਾਲ ਦੀ ਖੁਸ਼ਬੂ ਨੇ ਦੂਜਾ , ਦੇਸ਼ ਭਗਤ ਕਾਲਜ ਬਰਦਵਾਲ, ਧੂਰੀ, ਪੰਜਾਬ ਦੀ ਬੀਐੱਸਸੀ ਦੂਜੇ ਸਾਲ ਦੀ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਨਕਦ ਰਾਸ਼ੀ ਤੇ ਪ੍ਰਮਾਣ ਪੱਤਰ ਵੰਡੇ ਗਏ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਸੰਸਕ੍ਰਿਤ ਵਿਭਾਗ ਦੀ ਮੁਖੀ ਕੈਪਟਨ ਜਯੋਤੀ ਸ਼ਰਮਾ, ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ, ਸ੍ਰੀਮਤੀ ਪਰਵਿੰਦਰ ਕੌਰ, ਡਾ. ਸਵਰਿਤੀ ਸ਼ਰਮਾ, ਲਲਿਤ ਕਲਾ ਵਿਭਾਗ ਦੇ ਬੁਲਾਰੇ ਮਹੇਸ਼ ਧੀਮਾਨ, ਸਿਮਰਜੀਤ ਕੌਰ ਤੇ ਪੂਜਾ ਦਾ ਵਿਸ਼ੇਸ਼ ਯੋਗਦਾਨ ਰਿਹਾ।