ਦੇਵਜੀਤ ਸੈਕੀਆ ਬਣਨਗੇ ਬੀਸੀਸੀਆਈ ਦੇ ਸਕੱਤਰ
05:45 AM Jan 05, 2025 IST
ਮੁੰਬਈ: ਦੇਵਜੀਤ ਸੈਕੀਆ ਨੇ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜਦਕਿ ਪ੍ਰਭਤੇਜ ਭਾਟੀਆ ਨੇ ਖ਼ਜ਼ਾਨਚੀ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਦੋਵਾਂ ਅਹੁਦਿਆਂ ਲਈ ਨਾਮਜ਼ਦਗੀ ਭਰਨ ਵਾਲੇ ਇਹ ਇਕਲੌਤੇ ਉਮੀਦਵਾਰ ਹਨ। ਆਸ਼ੀਸ਼ ਸ਼ੈਲਾਰ ਵੱਲੋਂ ਮਹਾਰਾਸ਼ਟਰ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਖ਼ਜ਼ਾਨਚੀ ਦਾ ਅਹੁਦਾ ਖਾਲੀ ਹੋ ਗਿਆ ਸੀ, ਜਿਸ ਲਈ ਛੱਤੀਸਗੜ੍ਹ ਕ੍ਰਿਕਟ ਐਸੋਸੀਏਸ਼ਨ ਦੇ ਭਾਟੀਆ ਨੇ ਨਾਮਜ਼ਦਗੀ ਭਰੀ ਹੈ। ਇਸੇ ਤਰ੍ਹਾਂ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਪਹਿਲੀ ਦਸੰਬਰ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਹੁਣ ਸੈਕੀਆ ਉਨ੍ਹਾਂ ਦੀ ਜਗ੍ਹਾ ਲੈਣਗੇ। ਸੈਕੀਆ ਇਸ ਤੋਂ ਪਹਿਲਾਂ ਬੀਸੀਸੀਆਈ ਦੇ ਅੰਤਰਿਮ ਸਕੱਤਰ ਵਜੋਂ ਕੰਮ ਕਰ ਰਹੇ ਸਨ। -ਪੀਟੀਆਈ
Advertisement
Advertisement