For the best experience, open
https://m.punjabitribuneonline.com
on your mobile browser.
Advertisement

ਦੇਵਿੰਦਰ ਮਹਿਤਾ ਗ੍ਰੀਨ ਪਾਰਕ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

06:46 AM May 04, 2024 IST
ਦੇਵਿੰਦਰ ਮਹਿਤਾ ਗ੍ਰੀਨ ਪਾਰਕ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 3 ਮਈ
ਗ੍ਰੀਨ ਪਾਰਕ ਕਲੋਨੀ ਵੈੱਲਫੇਅਰ ਐਸੋਸੀਏਸ਼ਨ ਦੀ ਇੱਕ ਬੈਠਕ ਰਾਜ ਕੁਮਾਰ ਨਈਅਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਵਿਮਲ ਚੁੱਘ ਨੇ ਆਪਣੇ ਕਾਰਜਕਾਲ ਦੌਰਾਨ ਕਲੋਨੀ ਵਿੱਚ ਕਰਵਾਏ ਵਿਕਾਸ ਕਾਰਜਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਰਬਸੰਮਤੀ ਨਾਲ ਦਵਿੰਦਰ ਮਹਿਤਾ ਨੂੰ ਪ੍ਰਧਾਨ ਅਤੇ ਨਰੇਸ਼ ਨਾਗਪਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਬਾਅਦ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਨਰੇਸ਼ ਮਹਿਤਾ ਨੂੰ ਉਪ ਪ੍ਰਧਾਨ, ਸਵਰਨ ਸਿੰਘ ਕੰਬੋਜ ਨੂੰ ਸਕੱਤਰ, ਵਿਮਲ ਚੁੱਘ ਨੂੰ ਸਹਿ ਸਕੱਤਰ, ਓਮ ਪ੍ਰਕਾਸ਼ ਭਾਟੀਆ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਨੋਦ ਸੇਠੀ, ਸੁਭਾਸ਼ ਦੱਤਾ, ਅਸ਼ੋਕ ਮੱਕੜ ਅਤੇ ਮਮਤਾ ਵਰਮਾ ਨੂੰ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×