For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਵੱਲੋਂ ਡੇਰਾਬੱਸੀ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ

11:20 AM Mar 09, 2024 IST
ਵਿਧਾਇਕ ਵੱਲੋਂ ਡੇਰਾਬੱਸੀ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 8 ਮਾਰਚ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 3 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ‌। ਇਸ ਮੌਕੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਜੇ.ਈ. ਤਾਰਾ ਚੰਦ, ਆਪ ਆਗੂ ਨਰੇਸ਼ ਉਪਨੇਜਾ ਸਮੇਤ ਬਲਾਕ ਪ੍ਰਧਾਨ ਹਾਜ਼ਰ ਸਨ। ਸ੍ਰੀ ਰੰਧਾਵਾ ਨੇ ਅੱਜ ਵਾਰਡ ਨੰਬਰ-16 ਦੇ ਪਿੰਡ ਬਾਕਰਪੁਰ ’ਚ ਰੇਲਵੇ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 32.90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ’ਤੇ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ 16 ਵਿਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਅਤੇ ਗਲੀਆਂ ਦੀ ਮੁਰੰਮਤ ਲਈ 30 ਲੱਖ, ਵਾਰਡ ਨੰਬਰ-18 ਗੁਰੂ ਨਾਨਕ ਕਲੋਨੀ ਤੋਂ ਬਰਸਾਤੀ ਚੋਅ ਤੱਕ 24.76 ਲੱਖ ਰੁਪਏ ਦੀ ਲਾਗਤ ਨਾਲ ਆਰਸੀਸੀ ਪਾਈਪ ਪਾਉਣ ਦਾ ਕੰਮ, ਵਾਰਡ ਨੰਬਰ 15 ਵਿੱਚ ਹਰੀਪੁਰ ਕੂੜਾ ਤੋਂ ਮੁਕੰਦਪੁਰ ਤੱਕ 41.33 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, 48.70 ਲੱਖ ਰੁਪਏ ਨਾਲ ਹਰੀਪੁਰ ਹਿੰਦੂਆਂ ’ਚ ਮੇਨ ਰੋਡ ’ਤੇ ਇੰਟਰਲਾਕ ਟਾਈਲਾਂ ਲਗਾਉਣ, ਦੇਵੀਨਗਰ ਵਿੱਚ ਮੇਨ ਰੋਡ ਤੋਂ ਕ੍ਰਿਸ਼ਨਾ ਸੀਮਿੰਟ ਸਟੋਰ ਤੱਕ ਟਾਇਲਾਂ ਲਗਾਉਣ, ਅਮਰਦੀਪ ਨਗਰ ’ਚ ਰੇਲਵੇ ਲਾਈਨ ਦੇ ਨਾਲ ਬਣੀ ਸੜਕ ’ਤੇ 44.60 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, ਵਾਰਡ ਨੰਬਰ 15 ’ਚ 27.50 ਲੱਖ ਰੁਪਏ ਦੀ ਲਾਗਤ ਨਾਲ ਰਾਮਦਾਸੀਆ ਧਰਮਸ਼ਾਲਾ ਵਿੱਚ ਨਵੇਂ ਹਾਲ ਦਾ ਨਿਰਮਾਣ ਕਰਨ, ਵਾਰਡ ਨੰਬਰ-16 ਦੇ ਪਿੰਡ ਮਹਿਮਦਪੁਰ ਵਿੱਚ ਨਗਰ ਕੌਂਸਲ ਦੀ ਹਦੂਦ ਤੱਕ 40.45 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਤੇ ਬਰਮ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

Advertisement

Advertisement
Advertisement
Author Image

sukhwinder singh

View all posts

Advertisement