ਵਿਧਾਇਕ ਦੇ ਆਦੇਸ਼ਾਂ ’ਤੇ ਨਵਜੀਤ ਨਗਰ ’ਚ ਵਿਕਾਸ ਕਾਰਜ ਸ਼ੁਰੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਨਵਜੀਤ ਨਗਰ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਆਸ਼ੂ ਤੋਸ਼ ਜੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਕੀਤੇ ਵਾਅਦੇ ਅਨੁਸਾਰ ਕਲੋਨੀ ਵਿੱਚ ਰਹਿੰਦੀਆਂ ਗਲੀਆਂ ਦੇ ਇੰਟਰਲਾਕਿੰਗ਼ ਟਾਈਲਾਂ ਦੇ ਕੰਮ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ। ਇਸ ਤਹਿਤ ਸੁਸਾਇਟੀ ਨੇ ਮਤਾ ਪਾ ਕੇ ਪਠਾਣਮਾਜਰਾ ਦਾ ਧੰਨਵਾਦ ਕੀਤਾ ਗਿਆ।
ਸੁਸਾਇਟੀ ਦੇ ਬੁਲਾਰੇ ਜਸਦੇਵ ਸਿੰਘ ਨੂਗੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਜ ਨੂੰ ਤਸੱਲੀਬਖ਼ਸ਼ ਢੰਗ ਨਾਲ ਕਰਵਾਉਣ ਲਈ ਵਿਧਾਇਕ ਵੱਲੋਂ ਗੁਰਕੀਰਤ ਸਿੰਘ ਦੀ ਡਿਊਟੀ ਲਗਾਈ ਗਈ ਹੈ। ਇਸ ਨਾਲ ਵੀ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਤਸੱਲੀ ਪ੍ਰਗਟ ਕਰਦਿਆਂ, ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਕਲੋਨੀ ਨੂੰ ਹਰਿਆ-ਭਰਿਆ ਰੱਖਣ ਲਈ ਪਿਛਲੇ ਦਿਨੀ ਕਲੋਨੀ ’ਚ ਲਗਾਏ ਗਏ 100 ਤੋਂ ਜ਼ਿਆਦਾ ਰੁੱਖਾਂ ਦੀ ਦੇਖਭਾਲ਼ ਕਰਨ ਦਾ ਵੀ ਸਮੂਹ ਨਗਰ ਵਾਸੀਆਂ ਨੇ ਪ੍ਰ੍ਣ ਲਿਆ। ਇਸ ਮੌਕੇ ਬਖਸ਼ੀਸ਼ ਸਿੰਘ, ਜਸਦੇਵ ਸਿੰਘ ਜਰੀਕਪੁਰ, ਯਾਦਵਿੰਦਰ ਵਰਮਾ, ਨਵਜੋਤ ਹੁੰਜਣ, ਅਵਤਾਰ ਸਿੰਘ, ਹਰਭਜਨ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਜਸਵਿੰਦਰ ਸ਼ਰਮਾ, ਦਰਸ਼ਨ ਸਿੰਘ, ਜਸਵੀਰ ਸਿੰਘ, ਸਤਵਿੰਦਰ ਦੀਪ ਸਿੰਘ, ਜੋਗਿੰਦਰ ਸਿੰਘ ਗਿੱਲ, ਦਵਿੰਦਰ ਸਿੰਘ, ਬਰਿੰਦਰ ਖੁਰਾਣਾ, ਚਮਕੌਰ ਸਿੰਘ ਅਤੇ ਗਗਨਦੀਪ ਸਿੰਘ ਆਦਿ ਸੁਸਾਇਟੀ ਮੈਂਬਰ ਵੀ ਮੌਜੂਦ ਸਨ।