ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਦੇ ਵਿਕਾਸ ਕਾਰਜ ਸਵਾਲਾਂ ਦੇ ਘੇਰੇ ’ਚ

07:57 AM Aug 02, 2024 IST
ਚੀਫ ਇੰਜਨੀਅਰ ਦੇ ਦਫ਼ਤਰ ਬਾਹਰ ਜਾਣਕਾਰੀ ਦਿੰਦੇ ਹੋਏ ਕੌਂਲਸਰ ਦਮਨਪ੍ਰੀਤ ਸਿੰਘ ਬਾਦਲ।

ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਗਸਤ
ਆਮ ਆਦਮੀ ਪਾਰਟੀ ਦੇ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਨੇ ਇਥੇ ਸੈਕਟਰ-23 ਸਥਿਤ ਸਿਹਤ ਕੇਂਦਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਘਟੀਆ ਸਮੱਗਰੀ ਵਰਤਣ ਦਾ ਦੋਸ਼ ਲਗਾਇਆ ਹੈ। ਦਮਨਪ੍ਰੀਤ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਅੱਜ ਇਸ ਸਿਹਤ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸਿਹਤ ਕੇਂਦਰ ਦੀ ਇਮਾਰਤ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਦੀਆਂ ਕੰਧਾਂ ਦੀ ਹਾਲਤ ਠੀਕ ਨਹੀਂ ਸੀ ਅਤੇ ਛੱਤ ਵਿੱਚ ਵੀ ਸਲਾਭ ਆਈ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਥੋਂ ਤੱਕ ਇਮਾਰਤ ਦੇ ਪਖਾਨਿਆਂ ਵਿੱਚ ਪਾਣੀ ਦੀ ਵਿਵਸਥਾ ਨਹੀਂ ਹੈ, ਟੈਂਕਰ ਰਾਹੀਂ ਟੈਂਕੀਆ ਨੂੰ ਭਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਕੁਝ ਸਮੇਂ ਪਹਿਲਾਂ ਕੀਤੇ ਗਏ ਸਿਵਲ ਕਾਰਜਾਂ ਦੌਰਾਨ ਕੰਧਾਂ ’ਤੇ ਲਗਾਈਆਂ ਗਈਆਂ ਟਾਈਲਾਂ ਵੀ ਉਖੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਉਨ੍ਹਾਂ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਨੂੰ ਫੋਨ ਕੀਤਾ ਤਾਂ ਕਈ ਵਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਦੱਸਿਆ ਕਿ ਟਾਈਲਾਂ ਨੂੰ ਲਗਾਏ ਗਏ ਘਟੀਆ ਮਟੀਰੀਅਲ ਨੂੰ ਉਨ੍ਹਾਂ ਨੇ ਹੱਥ ਨਾਲ ਹੀ ਖੁਰਚ ਕੇ ਲਿਫਾਫੇ ਵਿੱਚ ਪੈਕ ਕੀਤਾ ਅਤੇ ਸੈਕਟਰ-9 ਸਥਿਤ ਚੀਫ ਇੰਜਨੀਅਰ ਦੇ ਦਫ਼ਤਰ ਪੁੱਜ ਗਏ। ਉਨ੍ਹਾਂ ਸੈਕਟਰ-23 ਦੇ ਸਿਹਤ ਕੇਂਦਰ ਦੀ ਖਸਤਾ ਹਾਲਤ ਬਾਰੇ ਚੀਫ ਇੰਜਨੀਅਰ ਨੂੰ ਜਾਣੂ ਕਰਵਾਇਆ ਅਤੇ ਸਿਹਤ ਕੇਂਦਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ।

Advertisement

ਕੀ ਕਹਿੰਦੇ ਨੇ ਚੀਫ ਇੰਜਨੀਅਰ

ਚੀਫ ਇੰਜਨੀਅਰ ਸੀਬੀ ਓਝਾ ਨੇ ਫੋਨ ਨਾ ਚੁੱਕਣ ਨੂੰ ਲੈ ਕੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਹ ਇੱਕ ਜ਼ਰੂਰੀ ਮੀਟਿੰਗ ਵਿੱਚ ਸਨ, ਜਿਸ ਕਾਰਨ ਫੋਨ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਹਰ ਫੋਨ ਚੁੱਕਦੇ ਹਨ ਅਤੇ ਜੇ ਕੋਈ ਫੋਨ ਨਹੀਂ ਚੁੱਕ ਹੁੰਦਾ ਤਾਂ ਉਹ ਬਾਅਦ ਵਿੱਚ ਵਾਪਸ ਕਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਕਟਰ-23 ਦੇ ਸਿਹਤ ਕੇਂਦਰ ਸਬੰਧੀ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਵਲੋਂ ਦਿੱਤੀ ਗਈ ਸ਼ਿਕਾਇਤ ਬਾਰੇ ਜਾਂਚ ਕਰਨ ਲਈ ਐਕਸੀਅਨ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਉਹ ਭਲਕੇ ਸਿਹਤ ਕੇਂਦਰ ਜਾ ਕੇ ਜਾਇਜ਼ਾ ਵੀ ਲੈਣਗੇ।

Advertisement
Advertisement