ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੰਗਾਮੇ ਦੌਰਾਨ ਕਰੋੜਾਂ ਦੇ ਵਿਕਾਸ ਪ੍ਰਾਜੈਕਟ ਪਾਸ

08:55 AM Jan 10, 2024 IST
ਨਿਗਮ ਹਾਊਸ ਦੀ ਮੀਟਿੰਗ ਦੌਰਾਨ ਮੇਅਰ ਅਨੂਪ ਗੁਪਤਾ ਅੱਗੇ ਪ੍ਰਦਰਸ਼ਨ ਕਰਦਾ ਹੋਇਆ ਕੌਂਸਲਰ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 9 ਜਨਵਰੀ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਹੰਗਾਮਾ ਭਰਪੂਰ ਰਹੀ। ਮੇਅਰ ਅਨੂਪ ਗੁਪਤਾ ਦੀ ਅਗਵਾਈ ਹੇਠ ਇਸ ਆਖ਼ਰੀ ਮੀਟਿੰਗ ਦੌਰਾਨ ਰਿਕਾਰਡ ਤੋੜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੀਟਿੰਗ ਦੌਰਾਨ ਹੰਗਾਮਾ ਕਰਦਿਆਂ ਅਨੂਪ ਗੁਪਤਾ ਨੂੰ ਨਿਗਮ ਦੇ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਅਸਫਲ ਮੇਅਰ ਕਰਾਰ ਦਿੱਤਾ। ਇਹ
ਨਵੇਂ ਸਾਲ ਵਿੱਚ ਹਾਊਸ ਦੀ ਪਲੇਠੀ ਅਤੇ ਮੌਜੂਦਾ ਮੇਅਰ ਅਨੂਪ ਗੁਪਤਾ ਦੇ ਕਾਰਜਕਾਲ ਦੀ ਆਖ਼ਰੀ ਮੀਟਿੰਗ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਅਨੂਪ ਗੁਪਤਾ ਨੇ ਮੇਅਰ ਦੀ ਕੁਰਸੀ ’ਤੇ ਬੈਠ ਕੇ ਸਿਰਫ਼ ‘ਲਾਲੀਪਾਪ’ ਹੀ ਦਿੱਤੇ ਹਨ ਅਤੇ ਕਿਸੇ ਵਾਅਦੇ ’ਤੇ ਖਰੇ ਨਹੀਂ ਉਤਰੇ। ਵਿਰੋਧੀ ਕੌਂਸਲਰਾਂ ਨੇ ਅਨੂਪ ਗੁਪਤਾ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਦਿਆਂ ਉਨ੍ਹਾਂ ਨੂੰ ਨਗਰ ਨਿਗਮ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਫਲਾਪ ਮੇਅਰ ਦੱਸਿਆ।
‘ਆਪ’ ਕੌਂਸਲਰਾਂ ਨੇ ਸ਼ਹਿਰ ਦੇ ਲੋਕਾਂ ਨੂੰ ਨਗਰ ਨਿਗਮ ਵੱਲੋਂ ਭੇਜੇ ਪਾਣੀ ਦੇ ਵੱਧ ਬਿੱਲਾਂ ਸਬੰਧੀ ਵੀ ਜਵਾਬ ਮੰਗੇ। ਉਨ੍ਹਾਂ ਕਿਹਾ ਕਿ ਅਨੂਪ ਗੁਪਤਾ ਨੇ ਮੇਅਰ ਬਣਦੇ ਹੀ ਸ਼ਹਿਰੀ ਵਿੱਚ ਪਾਣੀ ਦੀਆਂ ਦਰਾਂ ਘਟਾਉਣ ਦਾ ਵਾਅਦਾ ਕੀਤਾ ਸੀ, ਜਦਕਿ ਹੁਣ ਹਜ਼ਾਰਾਂ ਰੁਪਏ ਦੇ ਪਾਣੀ ਦੇ ਬਿੱਲ ਭੇਜੇ ਜਾ ਰਹੇ ਹਨ। ‘ਆਪ’ ਕੌਂਸਲਰਾਂ ਨੇ ਲਿਆਂਦੇ ਆਪਣੇ ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਮੇਅਰ ਨੂੰ ਸੌਂਪੀਆਂ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸ਼ਹਿਰ ਸਮੇਤ ਪਿੰਡਾਂ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਗੱਡੀਆਂ ਹੋਣ ਦੇ ਬਾਵਜੂਦ ਰੇਹੜੀਆਂ ਰਾਹੀਂ ਘਰਾਂ ਤੋਂ ਕੂੜਾ ਇਕੱਤਰ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਨਿਗਮ ਹਾਊਸ ’ਚ ਕਾਂਗਰਸੀ ਸੰਸਦ ਮੈਂਬਰ ਗੁਰਪ੍ਰੀਤ ਸਿੰਘ ਗਾਬੀ ਨੇ ਮੇਅਰ ਅਨੂਪ ਗੁਪਤਾ ’ਤੇ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਨਾਲ ਨਾ ਲੈ ਕੇ ਚੱਲਣ, ਆਪਣੇ ਮੇਅਰ ਦੇ ਕਾਰਜਕਾਲ ਦੇ ਪੂਰੇ ਇੱਕ ਸਾਲ ਵਿੱਚ ਸ਼ਹਿਰ ਲਈ ਕੋਈ ਨਵੀਂ ਨੀਤੀ ਨਾ ਲਿਆਉਣ, ਕੂੜੇ ਦੇ ਢੇਰ ਦੀ ਸਮੱਸਿਆ ਦਾ ਹੱਲ ਨਾ ਕਰਨ ਆਦਿ ਨੂੰ ਲੈ ਕੇ ਆਲੋਚਨਾ ਕੀਤੀ। ਉੱਧਰ, ਆਪਣੇ ਵਾਰਡ ਦੇ ਧਨਾਸ ਵਿਖੇ ਥਾਂ-ਥਾਂ ਦੀ ਗੰਦਗੀ ਅਤੇ ਹੋਰ ਮਾੜੀ ਹਾਲਤ ਦੀਆਂ ਫੋਟੋਆਂ ਵਾਲਾ ਪੋਸਟਰ ਲਾ ਕੇ ਇਲਾਕਾ ਕੌਂਸਲਰ ਰਾਮਚੰਦਰ ਯਾਦਵ ਨੇ ਮੇਅਰ ਦੀ ਕੁਰਸੀ ਅੱਗੇ ਧਰਨਾ ਦਿੱਤਾ। ਮੀਟਿੰਗ ਦੌਰਾਨ ‘ਆਪ’ ਦੀ ਕੌਂਸਲਰ ਪ੍ਰੇਮਲਤਾ ਵੱਲੋਂ ਵਾਰ-ਵਾਰ ਦਖ਼ਲਅੰਦਾਜ਼ੀ ਕੀਤੇ ਜਾਣ ਕਾਰਨ ਮੇਅਰ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਕੱਢਣ ਦੀ ਚਿਤਾਵਨੀ ਦਿੱਤੀ। ਮੀਟਿੰਗ ਦੌਰਾਨ ਤਿੰਨ ਮੁੱਖ ਏਜੰਡਿਆਂ ਤੋਂ ਇਲਾਵਾ 10 ਸਪਲੀਮੈਂਟਰੀ ਏਜੰਡਿਆਂ ਬਾਰੇ ਚਰਚਾ ਕੀਤੀ ਗਈ। ਤਿੰਨ ਮੁੱਖ ਏਜੰਡਿਆਂ ਵਿੱਚ ਅਗਲੇ ਮਹੀਨੇ ਫਰਵਰੀ ਦੇ ਆਖ਼ਰੀ ਹਫ਼ਤੇ ਵਿੱਚ ਹੋਣ ਵਾਲੇ 52ਵੇਂ ਰੋਜ਼ ਫੈਸਟੀਵਲ ਦੇ ਪ੍ਰਬੰਧ ਲਈ ਅਨੁਮਾਨਿਤ ਰਾਸ਼ੀ ਨੂੰ ਮਨਜ਼ੂਰੀ ਦੇਣਾ, 345 ਡਰਾਈਵਰਾਂ, 14 ਸੁਪਰਵਾਈਜ਼ਰਾਂ, ਪੰਜ ਡਾਟਾ ਐਂਟਰੀ ਆਪਰੇਟਰਾਂ ਅਤੇ ਇੱਕ ਅਕਾਊਂਟ ਕਲਰਕ ਦੀਆਂ ਅਸਾਮੀਆਂ ਸਬੰਧੀ ਇਕਰਾਰਨਾਮੇ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ 10 ਸਪਲੀਮੈਂਟਰੀ ਏਜੰਡਿਆਂ ਵਿੱਚ ਐੱਮਆਰਐੱਫ ਕੇਂਦਰਾਂ ਵਿੱਚ ਕੰਮ ਕਰ ਰਹੇ ਅੱਠ ਡੇਟਾ ਐਂਟਰੀ ਆਪਰੇਟਰਾਂ ਦੀਆਂ ਸੇਵਾਵਾਂ ਨੂੰ ਵਿਸਤਾਰ ਦੇਣ, ਸੈਕਟਰ-29 ਵਿੱਚ ਪੇਵਰ ਬਲਾਕਾਂ ਦੀ ਸਥਾਪਨਾ, ਸੈਕਟਰ 51 ਵਿੱਚ ਲਗਪਗ 23 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਉਣ, ਸੈਕਟਰ 63 ਵਿੱਚ ਲਗਪਗ 11 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਉਣ ਸਮੇਤ ਹੋਰ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ।

Advertisement

ਮੇਅਰ ਤੇ ਡਿਪਟੀ ਮੇਅਰ ਦੀਆਂ ਸ਼ਕਤੀਆਂ ਵਧਾਉਣ ਦਾ ਮਤਾ ਪਾਸ

ਮੀਟਿੰਗ ਦੌਰਾਨ ਨਗਰ ਨਿਗਮ ਐਕਟ ਵਿੱਚ ਸੋਧ ਨਾਲ ਸਬੰਧਤ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀਆਂ ਸ਼ਕਤੀਆਂ ਵਧਾਉਣ ਦਾ ਮਤਾ ਪਾਸ ਕੀਤਾ ਗਿਆ। ਨਗਰ ਨਿਗਮ ਐਕਟ ਵਿੱਚ ਸੋਧ ਕਰਕੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਵਧਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਹਾਲਾਂਕਿ, ਹਾਕਮ ਧਿਰ ਪਾਰਟੀ ਦੇ ਕੌਂਸਲਰਾਂ ਵੱਲੋਂ ਟੇਬਲ ਏਜੰਡੇ ਵਜੋਂ ਲਿਆਂਦਾ ਗਿਆ ਇਹ ਪ੍ਰਸਤਾਵ ਅਸਲ ਵਿੱਚ ਸੰਸਦ ਅਤੇ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਨਿਗਮ ਹਾਊਸ ਵੱਲੋਂ ਅਜਿਹੇ ’ਚ ਪਾਸ ਪ੍ਰਸਤਾਵ ਨੂੰ ਅੰਤਿਮ ਮਨਜ਼ੂਰੀ ਲੈਣ ਲਈ ਕਈ ਅੜਿੱਕਿਆਂ ’ਚੋਂ ਲੰਘਣਾ ਪਵੇਗਾ। ਪਿਛਲੇ ਸਮੇਂ ਵਿੱਚ ਵੀ ਮੇਅਰ ਦੀਆਂ ਸ਼ਕਤੀਆਂ ਵਿੱਚ ਵਾਧਾ ਕਰਨ ਦੀਆਂ ਤਜਵੀਜ਼ਾਂ ਪਾਸ ਕੀਤੀਆਂ ਗਈਆਂ। ਹਾਲਾਂਕਿ ਇਹ ਸਦਨ ਦੀ ਕਾਰਵਾਈ ਤੱਕ ਹੀ ਸੀਮਤ ਰਹਿ ਗਈਆਂ। ਹਾਊਸ ਵਿੱਚ ਅੱਜ ਪਾਸ ਕੀਤੇ ਗਏ ਪ੍ਰਸਤਾਵ ਵਿੱਚ ਪੰਜਾਬ ਨਗਰ ਨਿਗਮ ਐਕਟ ਦਾ ਨਾਂ ਐਕਸਟੈਂਸ਼ਨ ਐਕਟ ਦੀ ਥਾਂ ਚੰਡੀਗੜ੍ਹ ਮਿਉਂਸਿਪਲ ਐਕਟ ਰੱਖੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ।

Advertisement
Advertisement