For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਰਾਜ ’ਚ ਸੂਬੇ ਦਾ ਵਿਕਾਸ ਰੁਕਿਆ: ਚੰਨੀ

08:53 AM May 03, 2024 IST
‘ਆਪ’ ਦੇ ਰਾਜ ’ਚ ਸੂਬੇ ਦਾ ਵਿਕਾਸ ਰੁਕਿਆ  ਚੰਨੀ
ਫਿਲੌਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਚਰਨਜੀਤ ਸਿੰਘ ਚੰਨੀ।
Advertisement

ਸਰਬਜੀਤ ਗਿੱਲ
ਫਿਲੌਰ, 2 ਮਈ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਫਿਲੌਰ ਹਲਕੇ ਦੀਆਂ ਵਰਕਰ ਮਿਲਣੀਆਂ ਅੱਜ ਰੈਲੀਆਂ ’ਚ ਬਦਲ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨੇ ਚਰਨਜੀਤ ਚੰਨੀ ਦਾ ਭਰਵਾਂ ਸਮਰਥਨ ਕੀਤਾ।
ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਦਲ ਬਦਲੂ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ ਜਦ ਕਿ ਪਾਰਟੀ ਦਾ ਵਰਕਰ ਕਦੇ ਨਹੀਂ ਬਦਲਦਾ। ਉਨ੍ਹਾਂ ਕੋਲ ਵਿਕਾਸ ਦਾ ਮਾਡਲ ਹੈ ਤੇ ਉਨ੍ਹਾਂ ਖਰੜ ਅਤੇ ਚਮਕੌਰ ਸਾਹਿਬ ਦਾ ਵਿਕਾਸ ਕਰਕੇ ਦਿਖਾਇਆ ਹੈ ਜਦਕਿ ਹੁਣ ਜਲੰਧਰ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵੀ ਪੰਚਾਇਤ ਅਤੇ ਕੌਂਸਲ ਨੂੰ ਵਿਕਾਸ ਲਈ ਕੋਈ ਗ੍ਰਾਂਟ ਨਹੀਂ ਮਿਲੀ ਜਦ ਕਿ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਦਿੱਤੀਆਂ ਗ੍ਰਾਂਟਾਂ ਵੀ ਸਰਕਾਰ ਨੇ ਵਾਪਸ ਲੈ ਲਈਆਂ ਹਨ, ਜਿਸ ਕਾਰਨ ਸੂਬੇ ਦੇ ਵਿਕਾਸ ’ਚ ਵੱਡੀ ਖੜੋਤ ਆ ਗਈ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਨਵਜੋਤ ਦਹੀਆ, ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ, ਸੋਢੀ ਰਾਮ, ਪਹਿਲਵਾਨ ਸੁਰਜੀਤ ਸਿੰਘ ਲੱਲੀ, ਰਾਮ ਲੁਭਾਇਆ ਪੁੰਜ, ਜੀਵਨ ਦਾਸ ਸਮੇਤ ਵੱਡੀ ਗਿਣਤੀ ਵਿਚ ਪੰਚ, ਸਰਪੰਚ, ਕੌਂਸਲਰ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਮੈਂਬਰ ਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×