For the best experience, open
https://m.punjabitribuneonline.com
on your mobile browser.
Advertisement

ਸੈਮੀਕੰਡਕਟਰ ਸਨਅਤ ਦਾ ਵਿਕਾਸ

06:22 AM Aug 01, 2023 IST
ਸੈਮੀਕੰਡਕਟਰ ਸਨਅਤ ਦਾ ਵਿਕਾਸ
Advertisement

ਭਾਰਤ ਸੈਮੀਕੰਡਕਟਰ ਬਣਾਉਣ ਦੀ ਸਨਅਤ ਨੂੰ ਹੁਲਾਰਾ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਗੁਜਰਾਤ ਵਿਚ ਸੈਮੀਕਾਨਇੰਡੀਆ ਕਾਨਫਰੰਸ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਇਸ ਸਨਅਤ ਦਾ ਕੇਂਦਰ ਬਣੇਗਾ ਅਤੇ ਆਪਣੇ ਲਈ ਸੈਮੀਕੰਡਕਟਰ ਬਣਾਉਣ ਦੇ ਨਾਲ ਨਾਲ ਦੂਸਰੇ ਦੇਸ਼ਾਂ ਦੀ ਮੰਗ ਵੀ ਪੂਰੀ ਕਰੇਗਾ। ਇਸ ਸਬੰਧ ਵਿਚ ਅਮਰੀਕਾ ਦੀ ਮਾਈਕਰੋਨ ਅਤੇ ਹੋਰ ਕੰਪਨੀਆਂ ਨਾਲ ਮਹੱਤਵਪੂਰਨ ਸਮਝੌਤੇ ਕੀਤੇ ਹਨ। ਪਿਛਲੇ ਮਹੀਨੇ ਤਾਇਵਾਨ ਦੀ ਫਾਕਸਕੌਨ ਨੇ ਵੇਦਾਂਤਾ ਕੰਪਨੀ ਨਾਲ ਹੋਇਆ ਸਮਝੌਤਾ ਤੋੜ ਲਿਆ ਸੀ ਪਰ ਦੋਵੇਂ ਕੰਪਨੀਆਂ ਇਸ ਸਨਅਤ ਵਿਚ ਨਵਿੇਸ਼ ਕਰਨ ਲਈ ਹੋਰ ਹਿੱਸੇਦਾਰਾਂ ਦੀ ਤਲਾਸ਼ ਕਰ ਰਹੀਆਂ ਹਨ।
ਅਜੋਕੀ ਇਲੈਕਟ੍ਰੌਨਿਕ ਤਕਨਾਲੋਜੀ ਸੈਮੀਕੰਡਕਟਰਾਂ ’ਤੇ ਨਿਰਭਰ ਹੈ। ਇਨ੍ਹਾਂ ਦੀ ਮਦਦ ਨਾਲ ਇੰਟੈਗਰੇਟਿਡ ਸਰਕਟ ਬਣਦੇ ਹਨ ਜਿਹੜੇ ਇਲੈਕਟ੍ਰੌਨਿਕ ਵਸਤਾਂ ਜਵਿੇਂ ਮੋਬਾਈਲ ਫੋਨਾਂ, ਕੰਪਿਊਟਰਾਂ, ਸਕੈਨਰਾਂ ਆਦਿ ਵਿਚ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਖ਼ਾਸ ਤਰ੍ਹਾਂ ਦੀਆਂ ਧਾਤਾਂ, ਧਾਤਾਂ ਦੇ ਮਿਸ਼ਰਨ ਅਤੇ ਉੱਚੇ ਦਰਜੇ ਦੀ ਤਕਨਾਲੋਜੀ ਦੀ ਜ਼ਰੂਰਤ ਹੈ। ਇਸ ਸਮੇਂ ਅਮਰੀਕਾ, ਤਾਇਵਾਨ, ਚੀਨ, ਦੱਖਣੀ ਕੋਰੀਆ, ਹਾਲੈਂਡ ਅਤੇ ਜਪਾਨ ਇਸ ਸਨਅਤ ਦੇ ਮੋਹਰੀ ਦੇਸ਼ ਹਨ। ਤਾਇਵਾਨ ਜਿਹੇ ਛੋਟੇ ਦੇਸ਼ ਦੀ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦੁਨੀਆ ਵਿਚ ਬਣਦੇ ਸੈਮੀਕੰਡਕਟਰਾਂ ਦਾ ਵੱਡਾ ਹਿੱਸਾ ਬਣਾਉਂਦੀ ਹੈ। ਦੱਖਣੀ ਕੋਰੀਆ ਦੀ ਸੈਮਸੰਗ ਕੰਪਨੀ ਵੀ ਸੈਮੀਕੰਡਕਟਰ ਬਣਾਉਣ ਵਾਲੀ ਵੱਡੀ ਕੰਪਨੀ ਹੈ। ਇੰਟਲ ਤੇ ਮਾਈਕਰੋਨ ਅਮਰੀਕਾ ਆਧਾਰਿਤ ਕੰਪਨੀਆਂ ਹਨ। ਸੈਮੀਕੰਡਕਟਰ ਸਨਅਤ ਵੱਡੀ ਪੱਧਰ ’ਤੇ ਬਿਜਲੀ ਦੀ ਖਪਤ ਕਰਦੀ ਹੈ ਅਤੇ ਇਸ ਲਈ ਲਗਾਤਾਰ ਬਿਜਲੀ ਸਪਲਾਈ ਦੀ ਜ਼ਰੂਰਤ ਹੁੰਦੀ ਹੈ। ਮੋਹਰੀ ਦੇਸ਼ਾਂ ਅਤੇ ਕੰਪਨੀਆਂ ਨੇ ਖੋਜ ਕਾਰਜਾਂ ਵਿਚ ਕੀਤੇ ਵੱਡੇ ਨਵਿੇਸ਼ ਦੇ ਨਾਲ ਨਾਲ ਬਿਜਲੀ ਬਣਾਉਣ ਅਤੇ ਊਰਜਾ ਦੇ ਹਰ ਤਰ੍ਹਾਂ ਦੇ ਸਰੋਤਾਂ ਨੂੰ ਵਿਕਸਿਤ ਕਰਨ ਲਈ ਬਹੁਪਰਤੀ ਉਪਰਾਲੇ ਕੀਤੇ ਹਨ।
ਭਾਰਤ ਵਿਚ ਉਚਿਤ ਤਕਨੀਕੀ ਯੋਗਤਾ ਵਾਲੇ ਇੰਜਨੀਅਰ ਅਤੇ ਵਿਗਿਆਨੀ ਉਪਲਬਧ ਹੋਣ ਕਾਰਨ ਇਸ ਖੇਤਰ ਵਿਚ ਅੱਗੇ ਵਧਣ ਦੀ ਸਮਰੱਥਾ ਹੈ। ਜ਼ਰੂਰਤ ਹੈ, ਊਰਜਾ ਦੇ ਖੇਤਰ ਵਿਚ ਨਵਿੇਸ਼ ਕਰ ਕੇ ਬਿਜਲੀ ਦੀ ਸਪਲਾਈ ਨੂੰ ਭਰੋਸੇਯੋਗ ਬਣਾਇਆ ਜਾਵੇ। ਇਸੇ ਤਰ੍ਹਾਂ ਇਹ ਖੇਤਰ ਲਗਾਤਾਰ ਖੋਜ ਦੀ ਮੰਗ ਕਰਦਾ ਹੈ। ਇਸ ਲਈ ਦੇਸ਼ ਦੇ ਉਚੇਰੀ ਤਕਨੀਕੀ ਵਿੱਦਿਅਕ ਅਦਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਸਨਅਤ ਦੀ ਬਣਤਰ ਦੇ ਕਾਰਨ ਸਨਅਤੀ ਅਦਾਰਿਆਂ ਦੇ ਨਾਲ ਨਾਲ ਵਿੱਦਿਅਕ ਅਦਾਰਿਆਂ ਵਿਚ ਲਗਾਤਾਰ ਖੋਜ ਤੇ ਨਵਿੇਸ਼ ਹੀ ਇਸ ਨੂੰ ਤਰੱਕੀ ਦੀ ਰਾਹ ’ਤੇ ਲਿਜਾ ਸਕਦੇ ਹਨ। ਤਕਨੀਕ ਲਗਾਤਾਰ ਵਿਕਸਿਤ ਹੁੰਦੀ ਹੈ ਅਤੇ ਸਨਅਤ ਨੂੰ ਉਸ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ ਹੈ। ਭਾਰਤ ਨੂੰ ਇਸ ਖੇਤਰ ਵਿਚ ਪੈਰ ਜਮਾਉਣ ਲਈ ਵੱਡੇ ਯਤਨ ਕਰਨ ਦੀ ਲੋੜ ਹੈ। ਇਸ ਲਈ ਸਰਕਾਰ, ਪ੍ਰਸ਼ਾਸਨ, ਜਨਤਕ ਤੇ ਨਿੱਜੀ ਖੇਤਰ ਦੇ ਅਦਾਰਿਆਂ ਅਤੇ ਵਿੱਦਿਅਕ ਸੰਸਥਾਵਾਂ ਦਾ ਆਪਸੀ ਸਹਿਯੋਗ ਜ਼ਰੂਰੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×