For the best experience, open
https://m.punjabitribuneonline.com
on your mobile browser.
Advertisement

ਆਈਸੀਸੀ ਵੱਲੋਂ ਛੇ ਉਭਰਦੇ ਮੁਲਕਾਂ ਨੂੰ ‘ਡਿਵੈਲਪਮੈਂਟ ਐਵਾਰਡ’

07:22 AM Jul 18, 2024 IST
ਆਈਸੀਸੀ ਵੱਲੋਂ ਛੇ ਉਭਰਦੇ ਮੁਲਕਾਂ ਨੂੰ ‘ਡਿਵੈਲਪਮੈਂਟ ਐਵਾਰਡ’
Advertisement

ਦੁਬਈ, 17 ਜੁਲਾਈ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਛੇ ਉਭਰਦੇ ਦੇਸ਼ਾਂ ਮੈਕਸੀਕੋ, ਓਮਾਨ, ਨੈਦਰਲੈਂਡਜ਼, ਯੂਏਈ, ਨੇਪਾਲ ਅਤੇ ਸਕਾਟਲੈਂਡ ਨੂੰ ‘ਆਈਸੀਸੀ ਡਿਵੈਲਪਮੈਂਟ ਐਵਾਰਡ’ ਦੇਣ ਦਾ ਐਲਾਨ ਕੀਤਾ ਹੈ। ਪਿਛਲੇ ਕੈਲੰਡਰ ਸਾਲ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਇੱਕ ਪੈਨਲ ਵੱਲੋਂ 21 ਉਭਰਦੇ ਦੇਸ਼ਾਂ ’ਚੋਂ ਇਨ੍ਹਾਂ ਛੇ ਮੁਲਕਾਂ ਦੀ ਚੋਣ ਕੀਤੀ ਗਈ ਹੈ। ਖੇਡ ਨੂੰ ਆਲਮੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਐਸੋਸੀਏਟ ਮੈਂਬਰ ਦੇਸ਼ਾਂ ਵੱਲੋਂ ਕੀਤੇ ਗਏ ਕੰਮ ਨੂੰ ਮਾਨਤਾ ਦੇਣ ਲਈ 2002 ’ਚ ਇਹ ਪੁਰਸਕਾਰ ਸ਼ੁਰੂ ਕੀਤੇ ਗਏ ਸਨ।
ਮੈਕਸੀਕੋ ਕ੍ਰਿਕਟ ਐਸੋਸੀਏਸ਼ਨ ਨੂੰ ਭਾਰਤ ਵਿੱਚ ‘ਸਟਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ’ ਵਿੱਚ ਹਿੱਸਾ ਲੈਣ ਲਈ ਇੱਕ ਟੀਮ ਭੇਜਣ ਸਮੇਤ ਹੋਰ ਪਹਿਲਕਦਮੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ਓਮਾਨ ਕ੍ਰਿਕਟ ਨੂੰ ‘ਕ੍ਰਿਕਟ4ਹਰ’ ਪ੍ਰੋਗਰਾਮ ਲਈ ‘100 ਫੀਸਦ ਕ੍ਰਿਕਟ ਫੀਮੇਲ ਕ੍ਰਿਕਟ ਇਨੀਸ਼ੀਏਟਿਵ ਆਫ ਦਿ ਯੀਅਰ’ ਐਵਾਰਡ ਦਿੱਤਾ ਗਿਆ ਹੈ। ਨੈਦਰਲੈਂਡਜ਼ ਨੂੰ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਸਤੇ ‘ਆਈਸੀਸੀ ਐਸੋਸੀਏਟ ਮੈਂਬਰ ਮੈਨਜ਼ ਪਰਫਾਰਮੈਂਸ ਆਫ ਦਿ ਯੀਅਰ’ ਪੁਰਸਕਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ‘ਐਸੋਸੀਏਟ ਮੈਂਬਰ ਵਿਮੈਨਜ਼ ਪਰਫਾਰਮੈਂਸ ਆਫ ਦਿ ਯੀਅਰ’, ਨੇਪਾਲ ਕ੍ਰਿਕਟ ਐਸੋਸੀਏਸ਼ਨ ਨੂੰ ‘ਆਈਸੀਸੀ ਡਿਜੀਟਲ ਫੈਨ ਐਂਗੇਜਮੈਂਟ ਆਫ ਦਿ ਯੀਅਰ’ ਅਤੇ ਕ੍ਰਿਕਟ ਸਕਾਟਲੈਂਡ ਨੂੰ ‘ਕ੍ਰਿਕਟ 4 ਗੁੱਡ ਸੋਸ਼ਲ ਇੰਪੈਕਟ ਇਨੀਸ਼ੀਏਟਿਵ ਆਫ ਦਿ ਯੀਅਰ’ ਲਈ ਜੇਤੂ ਐਲਾਨਿਆ ਗਿਆ ਹੈ। -ਪੀਟੀਆਈ

Advertisement
Advertisement
Author Image

joginder kumar

View all posts

Advertisement