ਪੰਜਾਬ ’ਚ ਹੜ੍ਹਾਂ ਦੀ ਤਬਾਹੀ: ਸਰਕਾਰ ਦੀ ਬੇਰੁਖੀ ਕਾਰਨ ਲੋਕ ਨਿਰਾਸ਼
01:37 PM Jul 15, 2023 IST
ਮੀਂਹ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ਤੇ ਹੁਣ ਪੰਜਾਬ ਵਿਚ ਭਾਰੀ ਤਬਾਹੀ ਮਚਾਈ ਹੈ। ਹੜ੍ਹ ਦੀ ਮਾਰ ਹੇਠ ਆਏ ਪੰਜਾਬ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਡਰਾਉਣਾ ਮੰਜ਼ਰ ਪੇਸ਼ ਕੀਤਾ ਹੈ। ਮੌਨਸੂਨ ਦੇ ਕਹਿਰ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਦੇ ਬਹੁਤੇ ਕਸਬੇ ਪਾਣੀ ਵਿੱਚ ਡੁੱਬ ਗਏ ਹਨ। ਇਸ ਨਾਲ ਸੂਬੇ ਵਿਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਪਾੜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦੇ ਬੰਨ੍ਹਾਂ ’ਤੇ ਪਏ ਹਨ। ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਹੁਨਰਮੰਦ ਮੈਨਪਾਵਰ ਦੀ ਘਾਟ ਨੇ ਕਾਰਜਾਂ ਨੂੰ ਔਖਾ ਬਣਾ ਦਿੱਤਾ ਹੈ ਜਦੋਂ ਕਿ ਪਾੜਾਂ ਦੀ ਮੁਰੰਮਤ ਦਾ ਕੰਮ ਜ਼ਿਆਦਾਤਰ ਦਨਿ ਵੇਲੇ ਕੀਤਾ ਜਾਂਦਾ ਹੈ। ਸੂਬੇ ਭਰ ਦੇ ਬਹੁਤੇ ਇਹ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਮਦਦ ਲਈ ਗੰਭੀਰ ਹੋਣਾ ਚਾਹੀਦਾ ਹੈ ਕਿਉਂਕਿ ਸੱਤਾਧਾਰੀ ਆਗੂ ਸਿਰਫ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੋਟੋ ਸ਼ੂਟ ਕਰਵਾਉਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਇਸ਼ਾਰਾ ਕੀਤਾ ਜਨਿ੍ਹਾਂ ਬੀਤੇ ਦਨਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਪਟਿਆਲਾ ਤੋਂ ਰਵਜੀਤ ਬਰਾੜ ਨੇ ਕਿਹਾ, ‘ਸਰਕਾਰ ਕਿੱਥੇ ਹੈ, ਉਹ ਸਿਰਫ ਸੋਸ਼ਲ ਮੀਡੀਆ ਲਈ ਫੋਟੋਆਂ ਕਲਿੱਕ ਕਰਨ ਲਈ ਆ ਰਹੀ ਹੈ। ਅਸੀਂ ਇਸ ਤੋਂ ਕਦੇ ਉਭਰ ਨਹੀਂ ਸਕਾਂਗੇ।’ ਸਮਾਣਾ ਤੇ ਸ਼ੁਤਰਾਣਾ ਦੇ 35 ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ।
Advertisement
Advertisement