ਦੇਵ ਸ਼ਰਮਾ ਆਸਟਰੇਲੀਅਨ ਸੈਨੇਟ ਦੇ ਮੁੜ ਮੈਂਬਰ ਬਣੇ
06:32 AM Nov 28, 2023 IST
Advertisement
ਮੈਲਬਰਨ: ਆਸਟਰੇਲੀਆ ਦੀ ਸੰਸਦ ’ਚ 2019 ’ਚ ਭਾਰਤੀ ਮੂਲ ਦੇ ਪਹਿਲੇ ਕਾਨੂੰਨਸਾਜ਼ ਬਣੇ ਦੇਵ ਸ਼ਰਮਾ (47) ਸੈਨੇਟ ਦੀ ਮੁੜ ਚੋਣ ਜਿੱਤ ਗਏ ਹਨ। ਉਹ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪੇਯਨੇ ਦੀ ਥਾਂ ਲੈਣਗੇ ਜੋ ਸੈਨੇਟ ਤੋਂ ਸੇਵਾਮੁਕਤ ਹੋ ਗਈ ਹੈ। ਪਿਛਲੇ ਸਾਲ ਚੋਣਾਂ ਹਾਰਨ ਮਗਰੋਂ ਸ਼ਰਮਾ ਨੇ ਨਿਊ ਸਾਊਥ ਵੇਲਜ਼ ਦੇ ਮੰਤਰੀ ਐਂਡਰਿਊ ਕੋਂਸਟਾਂਸ ਨੂੰ ਹਰਾਇਆ ਜਿਸ ਨੂੰ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਹਮਾਇਤ ਦਿੱਤੀ ਹੋਈ ਸੀ। ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਨਿਊ ਸਾਊਥ ਵੇਲਜ਼ ਲਬਿਰਲ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਵੋਟਿੰਗ ’ਚ ਦਵੇ ਸ਼ਰਮਾ ਨੇ ਕੋਂਸਟਾਂਸ ਨੂੰ 206 ਦੇ ਮੁਕਾਬਲੇ 251 ਵੋਟਾਂ ਨਾਲ ਹਰਾਇਆ। ਇਜ਼ਰਾਈਲ ’ਚ 2013 ਤੋਂ 2017 ਤੱਕ ਆਸਟਰੇਲੀਆ ਦੇ ਸਫ਼ੀਰ ਰਹੇ ਸ਼ਰਮਾ ਨੂੰ ਪਾਰਟੀ ਅੰਦਰਲੇ ਉਦਾਰਵਾਦੀਆਂ ਦੀ ਹਮਾਇਤ ਵੀ ਮਿਲੀ। ਸੈਨੇਟ ਦੀ ਚੋਣ ਜਿੱਤਣ ਮਗਰੋਂ ਉਨ੍ਹਾਂ ਕਿਹਾ ਕਿ ਆਲਮੀ ਸੰਕਟ ਦੇ ਸਮੇਂ ’ਚ ਉਹ ਮੁਲਕ ਦੇ ਸੁਰੱਖਿਆ ਹਿੱਤਾਂ ਲਈ ਕੰਮ ਕਰਨਗੇ। -ਪੀਟੀਆਈ
Advertisement
Advertisement
Advertisement