For the best experience, open
https://m.punjabitribuneonline.com
on your mobile browser.
Advertisement

Detective Sherdil: ZEE5 ਵੱਲੋਂ ਦਿਲਜੀਤ ਦੋਸਾਂਝ ਦੀ ਫਿਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼

02:57 PM Jun 11, 2025 IST
detective sherdil  zee5 ਵੱਲੋਂ ਦਿਲਜੀਤ ਦੋਸਾਂਝ ਦੀ ਫਿਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼
Photo: ZEE5/YT
Advertisement

ਨਵੀਂ ਦਿੱਲੀ, 11 ਜੂਨ

Advertisement

ZEE5 ਨੇ ਆਪਣੀ ਆਉਣ ਵਾਲੀ ਫਿਲਮ "ਡਿਟੈਕਟਿਵ ਸ਼ੇਰਦਿਲ" ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇੱਕ ਕਤਲ ਦੇ ਰਹੱਸ ਨਾਲ ਸਬੰਧਤ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਇਕ ਜਾਸੂਸ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਬੁਡਾਪੇਸਟ ਦੀ ਪਿੱਠਭੂਮੀ ’ਤੇ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਵੀ ਛਾਬੜੀਆ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਅਲੀ ਅੱਬਾਸ ਜ਼ਫਰ ਨੂੰ ‘ਸੁਲਤਾਨ’, ‘ਭਾਰਤ’ ਅਤੇ ‘ਟਾਈਗਰ ਜ਼ਿੰਦਾ ਹੈ’ ਵਰਗੇ ਪ੍ਰੋਜੈਕਟਾਂ ਵਿੱਚ ਸਹਾਇਤਾ ਕੀਤੀ ਸੀ।

Advertisement
Advertisement

ਇਹ ਫਿਲਮ 20 ਜੂਨ ਨੂੰ ZEE5 ’ਤੇ ਪ੍ਰੀਮੀਅਰ ਹੋਵੇਗੀ। ਇਸ ਦੇ ਕਲਾਕਾਰਾਂ ਵਿੱਚ ਡਾਇਨਾ ਪੈਂਟੀ, ਬੋਮਨ ਈਰਾਨੀ, ਰਤਨਾ ਪਾਠਕ ਸ਼ਾਹ, ਚੰਕੀ ਪਾਂਡੇ, ਸੁਮਿਤ ਵਿਆਸ, ਬਨੀਤਾ ਸੰਧੂ ਅਤੇ ਕਸ਼ਮੀਰਾ ਈਰਾਨੀ ਵੀ ਸ਼ਾਮਲ ਹਨ। ਟਰੇਲਰ ਰਿਲੀਜ਼ ਹੋਣ ਮੌਕੇ ਛਾਬੜੀਆ ਨੇ ਇਕ ਬਿਆਨ ਵਿਚ ਕਿਹਾ, ‘‘ਡਿਟੈਕਟਿਵ ਸ਼ੇਰਦਿਲ ਦਾ ਟਰੇਲਰ ਸਿਰਫ਼ ਸ਼ੁਰੂਆਤ ਹੈ, ਇੱਥੇ ਬਹੁਤ ਸਾਰਾ ਪਾਗਲਪਨ ਸਾਹਮਣੇ ਆਉਣ ਦੀ ਉਡੀਕ ਕਰ ਰਿਹਾ ਹੈ।’’

ਇਸ ਸਬੰਧੀ ਦਿਲਜੀਤ ਦੁਸਾਂਝ ਨੇ ਕਿਹਾ ਕਿ ਉਸ ਨੂੰ ਇਹ ਭੂਮੀਕਾ ਨਿਭਾਉਣ ਵਿਚ ਕਾਫੀ ਅਨੰਦ ਆਇਆ। ਉਨ੍ਹਾਂ ਕਿਹਾ, ‘‘ਡਿਟੈਕਟਿਵ ਸ਼ੇਰਦਿਲ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਜ਼ੇਦਾਰ ਰਿਹਾ ਹੈ। ਕਿਰਦਾਰ ਦੀਆਂ ਵਿਸ਼ੇਸ਼ਤਾਵਾਂ ਅਤੇ ਰਵੱਈਏ ਨੂੰ ਮੈਂ ਵੱਖਰੇ ਢੰਗ ਨਾਲ ਅਜ਼ਮਾਇਆ ਹੈ। ਉਮੀਦ ਹੈ ਕਿ ਦਰਸ਼ਕ ਇਸ ਕਿਰਦਾਰ ਅਤੇ ਫਿਲਮ ਦਾ ਆਨੰਦ ਮਾਣਨਗੇ।’’ -ਪੀਟੀਆਈ

Advertisement
Tags :
Author Image

Puneet Sharma

View all posts

Advertisement