ਘਟੀਆ ਮਿਆਰ ਦਾ ਤੇਲ ਵਰਤਣ ਦੀ ਸ਼ਿਕਾਇਤ ’ਤੇ ਹਿਰਾਸਤ ’ਚ ਲਿਆ
11:12 AM Nov 04, 2023 IST
Advertisement
ਪੱਤਰ ਪ੍ਰੇਰਕ
ਭਦੌੜ, 3 ਨਵੰਬਰ
ਸੀਆਈਏ ਸਟਾਫ਼ ਹੰਢਿਆਇਆ ਅਤੇ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋਂ ਇੱਥੋਂ ਦੇ ਇੱਕ ਦੁਕਾਨਦਾਰ ਪਾਸੋਂ ਐਡੀਬਲ ਆਇਲ ਅਤੇ ਸਰੋਂ ਦੇ ਤੇਲ ਦੀਆਂ ਪੇਟੀਆਂ ਬਰਾਮਦ ਕਰਕੇ ਦੁਕਾਨਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ। ਡਾ. ਰਣਜੀਤ ਸਿੰਘ ਰਾਏ ਜ਼ਿਲ੍ਹਾ ਹੈਲਥ ਅਫ਼ਸਰ ਮਾਨਸਾ ਨੇ ਦੱਸਿਆ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਭਦੌੜ ਵਿਚ ਇੱਕ ਦੁਕਾਨਦਾਰ ਖਾਣ ਵਾਲਾ ਘਟੀਆ ਤੇਲ ਵੇਚ ਰਿਹਾ ਹੈ, ਉਸ ਆਧਾਰ ਤੇ ਅੱਜ ਦੁਕਾਨਦਾਰ ਮੁਨੀਸ਼ ਕੁਮਾਰ ਦੇ ਗੁਦਾਮ ਵਿੱਚੋਂ ਸ਼ੰਕਰਾ ਮਾਰਕਾ ਸਰ੍ਹੋਂ ਦੇ ਤੇਲ ਅਤੇ ਸਵਾਸਤਿਕ ਮਾਰਕਾ ਤੇਲ ਦੇ ਨਮੂਨੇ ਲਏ ਗਏ ਹਨ ਜੋ ਖਰੜ ਲੈਬ ਵਿੱਚ ਭੇਜੇ ਜਾਣਗੇ। ਜੇਕਰ ਤੇਲ ਵਿੱਚ ਕੋਈ ਮਿਲਾਵਟ ਪਾਈ ਗਈ ਤਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੀਆਈਏ ਸਟਾਫ਼ ਦੀ ਟੀਮ ਵੱਲੋਂ ਐਡੀਬਲ ਆਇਲ ਤੇ ਸਰ੍ਹੋਂ ਦੇ ਤੇਲ ਦੀਆਂ ਪੇਟੀਆਂ ਮੁਨੀਸ਼ ਕੁਮਾਰ ਪਾਸੋਂ ਬਰਾਮਦ ਕਰਕੇ ਮੁਨੀਸ਼ ਕੁਮਾਰ ਨੂੰ ਨਾਲ ਲੈ ਗਈ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਅਮਰਿੰਦਰ ਸਿੰਘ ਹਾਜ਼ਰ ਸਨ।
Advertisement
Advertisement
Advertisement