For the best experience, open
https://m.punjabitribuneonline.com
on your mobile browser.
Advertisement

ਦੋ ਵਾਟਰ ਵਰਕਸ ਪਲਾਂਟਾਂ ਦੇ ਬਾਵਜੂਦ ਸ਼ਹਿਣਾ ਦੀ 95 ਫੀਸਦੀ ਆਬਾਦੀ ਤਿਹਾਈ

08:08 AM Jun 12, 2024 IST
ਦੋ ਵਾਟਰ ਵਰਕਸ ਪਲਾਂਟਾਂ ਦੇ ਬਾਵਜੂਦ ਸ਼ਹਿਣਾ ਦੀ 95 ਫੀਸਦੀ ਆਬਾਦੀ ਤਿਹਾਈ
Advertisement

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 11 ਜੂਨ
ਕਸਬੇ ਸ਼ਹਿਣਾ ’ਚ ਦੋ ਵਾਰਟ ਵਰਕਸ ਸਿਲਵਰ ਆਇਓਜੇਸ਼ਨ ਸਕੀਮ ਅਧੀਨ ਆਉਣ ਦੇ ਬਾਵਜੂਦ ਕਸਬੇ ਦੀ 95 ਫੀਸਦੀ ਆਬਾਦੀ ਨੂੰ ਪਾਣੀ ਦੀ ਸਪਲਾਈ ਦੇਣ ਤੋਂ ਅਸਮਰੱਥ ਹਨ। ਸਬੰਧਤ ਵਿਭਾਗ ਨੇ ਬੱਸ ਸਟੈਂਡ ਸਥਿਤ ਵਾਟਰ ਵਰਕਸ ਨੂੰ ਲਗਪਗ 5 ਸਾਲ ਪਹਿਲਾਂ ਇਸ ਸਕੀਮ ਅਧੀਨ ਲਿਆਂਦਾ ਸੀ। ਪਿੰਡ ਗਿੱਲ ਕੋਠੇ ਨੂੰ ਵੀ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਪਾਈਆਂ ਗਈਆਂ। ਕਸਬੇ ਸ਼ਹਿਣਾ ਦੀ ਬੱਸ ਸਟੈਂਡ ਰੋਡ ਦੇ ਕੁਝ ਹਿੱਸੇ ਨੂੰ ਛੱਡ ਕੇ ਪਾਣੀ ਦੀ ਸਪਲਾਈ ਨਾਮਾਤਰ ਹੀ ਹੈ। ਦੂਸਰਾ ਸਿਲਵਰਆਇਓਜੇਸ਼ਨ ਪਲਾਂਟ ਮੰਡੀ ਰੋਡ ’ਤੇ ਬਣਿਆ ਹੈ। ਇਹ ਪਲਾਂਟ ਵੀ ਚਾਲੂ ਹੈ ਪ੍ਰੰਤੂ ਪਾਣੀ ਦੀ ਸਪਲਾਈ ਕਿਸੇ ਵੀ ਇਲਾਕੇ ਨੂੰ ਨਹੀਂ ਹੈ।
ਨਵੇਂ ਸਿਲਵਰਆਇਓਜੇਸ਼ਨ ਪਲਾਂਟ ਲਈ ਪਾਈਆਂ ਪਾਈਪਾਂ ਨੂੰ ਲਗਪਗ 30 ਸਾਲ ਪਹਿਲਾਂ ਜੋੜ ਦਿੱਤਾ ਗਿਆ ਹੈ। ਪੱਤੀ ਗਿੱਲ ਖੋਟਾ, ਗਿੱਲ ਦਹੂਰੀ, ਮੌੜ ਢੁੰਡਾ, ਮੇਨ ਬਾਜ਼ਾਰ ਨੂੰ ਪਾਣੀ ਦੀ ਕੋਈ ਸਪਲਾਈ ਨਹੀ ਹੈ। ਲੋਕ ਪੂਰੀ ਤਰ੍ਹਾਂ ਘਰੇਲੂ ਤੌਰ ’ਤੇ ਲੱਗੇ ਸਬਮਰਸੀਬਲ ਪੰਪਾਂ ਦੀ ਸਪਲਾਈ ’ਤੇ ਹੀ ਨਿਰਭਰ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਗਰਮੀਆਂ ਵਿਚ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×