ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਢੀ ’ਚ ਮਨਾਹੀ ਦੇ ਬਾਵਜੂਦ ਖੈਰ ਦੇ ਕਈ ਦਰੱਖਤ ਵੱਢੇ

06:44 AM Sep 13, 2024 IST
ਜੜ੍ਹੋ ਵੱਢਿਆ ਗਿਆ ਖੈਰ ਦਾ ਦਰੱਖਤ।

ਜਗਜੀਤ ਸਿੰਘ
ਮੁਕੇਰੀਆਂ, 12 ਸਤੰਬਰ
ਕੰਢੀ ਖੇਤਰ ਦੇ ਪਿੰਡ ਭੁੰਬੋਤਾੜ ਦੇ ਮੇਹਲੀ ਮੁਹੱਲਾ ਨਾਲ ਲੱਗਦੇ ਖੇਤਰ ਵਿੱਚ ਮਨਾਹੀ ਦੇ ਬਾਵਜੂਦ ਖੈਰ ਦੇ ਦਰੱਖਤਾਂ ਦੀ ਕਟਾਈ ਹੋਣ ਅਤੇ ਕਈ ਦਰੱਖਤ ਮਾਫੀਆ ਵੱਲੋਂ ਕਥਿਤ ਮੁੱਢੋਂ ਹੀ ਪੁੱਟ ਦਿੱਤੇ ਜਾਣ ਕਾਰਨ ਜੰਗਲਾਤ ਵਿਭਾਗ ਦੀ ਭੂਮਿਕਾ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦੂਜੇ ਪਾਸੇ ਜੰਗਲਾਤ ਅਧਿਕਾਰੀ ਇਸ ਮਾਮਲੇ ਤੋਂ ਅਣਜਾਣਤਾ ਜ਼ਾਹਰ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਕੰਢੀ ਖੇਤਰ ਦੇ ਪਿੰਡ ਭੁੰਬੋਤਾੜ ਦੇ ਮੇਹਲੀ ਮੁਹੱਲਾ ਨਾਲ ਲੱਗਦੇ ਖੇਤਰ ਵਿੱਚ ਕਥਿਤ ਮਾਫੀਆ ਵੱਲੋਂ ਕਰੀਬ ਦਰਜਨ ਖੈਰ ਦੇ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ। ਖੈਰ ਦੇ ਕਈ ਦਰੱਖਤ ਮੁੱਢੋਂ ਹੀ ਉਖਾੜ ਦਿੱਤੇ ਗਏ ਹਨ। ਖੈਰ ਦੀ ਲੱਕੜ ਮਹਿੰਗੇ ਮੁੱਲ ਦੀ ਲੱਕੜ ਹੈ, ਜਿਹੜੀ ਕਥਿਤ ਤੌਰ ’ਤੇ ਇਲਾਕੇ ’ਚ ਚੱਲਦੀਆਂ ਫੈਕਟਰੀਆਂ ਵਿੱਚ ਸਪਲਾਈ ਹੁੰਦੀ ਹੈ। ਪਿੰਡ ਭੁੰਬੋਤਾੜ ਦੇ ਮੇਹਲੀ ਮੁੱਹਲੇ ਦੇ ਨਾਲ ਲੱਗਦੇ ਜੰਗਲ ਵਿੱਚ ਵੱਖ ਵੱਖ ਸਾਈਜ਼ ਦੇ ਕਰੀਬ ਦਰਜਨ ਭਰ ਦਰੱਖਤ ਕੱਟੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਦਰੱਖਤਾਂ ਉੱਪਰ ਮਿੱਟੀ ਮਲ ਕੇ ਇਸ ਨੂੰ ਪੁਰਾਣੇ ਕੱਟੇ ਹੋਏ ਦਿਖਾਉਣ ਦਾ ਯਤਨ ਕੀਤਾ ਗਿਆ ਸੀ। ਕਟਾਈ ਵਾਲੇ ਦਰੱਖਤਾਂ ਦੇ ਨੇੜੇ ਪਈ ਹੋਈ ਛਾਂਗ ਦਰੱਖਤਾਂ ਦੀ ਕਟਾਈ ਨਾਜਾਇਜ਼ ਤਰੀਕੇ ਨਾਲ ਅਤੇ ਕਾਹਲੀ ਵਿੱਚ ਕੀਤੀ ਗਈ ਹੋਣ ਬਾਰੇ ਸਪੱਸ਼ਟ ਕਰਦੀ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜੰਗਲਾਂ ਅੰਦਰ ਫਾਇਰ ਸੀਜ਼ਨ ਵਿੱਚ ਵੀ ਮਨਾਹੀ ਦੇ ਬਾਵਜੂਦ ਲਗਾਤਾਰ ਨਾਜਾਇਜ਼ ਕਟਾਈ ਚੱਲਦੀ ਰਹਿੰਦੀ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਜੰਗਲਾਤ ਵਿਭਾਗ ਵਿਚਲੀਆਂ ਕੁਝ ਕਾਲੀਆਂ ਭੇਡਾਂ ਸ਼ਾਮਲ ਹਨ। ਮਾਫੀਆ ਵਲੋਂ ਕੱਟੀ ਲੱਕੜ ਰਾਤੋ ਰਾਤ ਮਹਿੰਦਾ ਪਿੱਕਅਪ ਗੱਡੀਆਂ ਰਾਹੀਂ ਕੱਥਾ ਫੈਕਟਰੀਆਂ ਵਿੱਚ ਪੁਜਾ ਦਿੱਤੀ ਜਾਂਦੀ ਹੈ ਜਾਂ ਖਪਾ ਲਈ ਜਾਂਦੀ ਹੈ। ਇਲਾਕੇ ਦੇ ਪਿੰਡ ਭੰਬੋਤਾੜ ਅਜਿਹਾ ਖੇਤਰ ਹੈ, ਜਿਸ ਦਾ ਮਾਲ ਵਿਭਾਗ ਕੋਲ ਕੋਈ ਅਧਿਕਾਰਤ ਲੱਠਾ ਹੀ ਨਹੀਂ ਹੈ, ਅਜਿਹੇ ਵਿੱਚ ਉੱਥੇ ਕਿਸੇ ਨੂੰ ਖੈਰ ਦੇ ਦਰੱਖਤ ਕੱਟਣ ਦੀ ਇਜਾਜ਼ਤ ਦੇਣਾ ਪਹਿਲੇ ਨਜ਼ਰੇ ਹੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦਾ ਹੈ।
ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਕਿਹਾ ਕਿ ਜੰਗਲ ਵਿੱਚ ਹੋ ਰਹੀ ਨਾਜਾਇਜ਼ ਕਟਾਈ ਰੋਕੀ ਜਾਣੀ ਚਾਹੀਦੀ ਹੈ ਅਤੇ ਖੈਰ ਵਰਗੀ ਕੀਮਤੀ ਲੱਕੜ ਕੱਟਣ ਵਾਲਿਆਂ ਦੇ ਖਿਲਾਫ਼ ਜੰਗਲਾਤ ਵਿਭਾਗ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

Advertisement

Advertisement