ਦੇਸ਼ ’ਚ ਕੀਮਤਾਂ ’ਚ ਵਾਧੇ ਦੇ ਬਾਵਜੂਦ ਸੋਨੇ ਦੀ ਮੰਗ 8% ਵੱਧ ਕੇ 136 ਟਨ ਤੱਕ ਪੁੱਜੀ
12:26 PM Apr 30, 2024 IST
Advertisement
ਨਵੀਂ ਦਿੱਲੀ, 30 ਅਪਰੈਲ
ਕੀਮਤਾਂ ਇਤਿਹਾਸਕ ਸਿਖ਼ਰ ’ਤੇ ਪਹੁੰਚਣ ਦੇ ਬਾਵਜੂਦ ਮਜ਼ਬੂਤ ਆਰਥਿਕ ਮਾਹੌਲ ਕਾਰਨ ਜਨਵਰੀ-ਮਾਰਚ ਤਿਮਾਹੀ ਵਿੱਚ ਭਾਰਤ ਵਿੱਚ ਸੋਨੇ ਦੀ ਮੰਗ ਸਾਲਾਨਾ ਆਧਾਰ ’ਤੇ ਅੱਠ ਫ਼ੀਸਦੀ ਵਧ ਕੇ 136.6 ਟਨ ਹੋ ਗਈ। ਵਿਸ਼ਵ ਗੋਲਡ ਕੌਂਸਲ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਸੋਨੇ ਦੀ ਖਰੀਦ ਨਾਲ ਵੀ ਮੰਗ ਵਧੀ ਹੈ। ਮੁੱਲ ਦੇ ਲਿਹਾਜ਼ ਨਾਲ ਭਾਰਤ ਦੀ ਸੋਨੇ ਦੀ ਮੰਗ ਇਸ ਸਾਲ ਜਨਵਰੀ-ਮਾਰਚ 'ਚ ਸਾਲਾਨਾ ਆਧਾਰ ’ਤੇ 20 ਫੀਸਦੀ ਵਧ ਕੇ 75470 ਕਰੋੜ ਰੁਪਏ ਹੋ ਗਈ। ਇਸ ਦਾ ਕਾਰਨ ਮਾਤਰਾ ’ਚ ਵਾਧੇ ਦੇ ਨਾਲ ਨਾਲ ਤਿਮਾਹੀ ਔਸਤ ਕੀਮਤਾਂ ਵਿੱਚ 11 ਫੀਸਦ ਵਾਧਾ ਵੀ ਹੈ।
Advertisement
Advertisement
Advertisement