ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਘਟਣ ਦੇ ਬਾਵਜੂਦ ਖਨੌਰੀ ਤੇ ਮੂਨਕ ’ਚ ਖ਼ਤਰਾ ਬਰਕਰਾਰ

08:37 AM Jul 16, 2023 IST
ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਜੁਟੇ ਹੋਏ ਪੰਜਾਬ ਪੁਲੀਸ ਦੇ ਜਵਾਨ।

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 15 ਜੁਲਾਈ
ਖਨੌਰੀ ਅਤੇ ਮੂਨਕ ਇਲਾਕੇ ਵਿੱਚ ਘੱਗਰ ਦਰਿਆ ਦਾ ਖੌਫ਼ ਹਾਲੇ ਵੀ ਬਰਕਰਾਰ ਹੈ। ਭਾਵੇਂ ਅੱਜ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਕਰੀਬ ਦੋ ਫੁੱਟ ਘਟਿਆ ਹੈ, ਪਰ ਹਾਲੇ ਵੀ ਇਲਾਕੇ ਦੇ ਦਰਜਨਾਂ ਪਿੰਡ ਇਸ ਦੀ ਲਪੇਟ ਵਿੱਚ ਆਏ ਹੋਏ ਹਨ। ਖਨੌਰੀ ਨੇੜੇ ਭਾਵੇਂ ਕੈਥਲ ਡਰੇਨ ਤੋਂ ਪਾਣੀ ਟੁੱਟਣ ਦਾ ਖ਼ਤਰਾ ਸੀ, ਪਰ ਲੋਕਾਂ ਨੇ ਖ਼ੁਦ ਹੀ ਮੋਰਚਾ ਸੰਭਾਲਦਿਆਂ ਬੰਨ੍ਹ ਨੂੰ ਮਜ਼ਬੂਤ ਕਰ ਲਿਆ ਹੈ। ਪ੍ਰਸ਼ਾਸਨ, ਫੌਜ, ਐੱਨਡੀਆਰਐੱਫ਼, ਪੁਲੀਸ ਦੇ ਜਵਾਨ ਤੇ ਸਥਾਨਕ ਨੌਜਵਾਨ ਲਗਾਤਾਰ ਲੋਕਾਂ ਦੀ ਮਦਦ ਵਿੱਚ ਜੁਟੇ ਹੋਏ ਹਨ ਤੇ ਪ੍ਰਭਾਵਿਤ ਖੇਤਰ ਵਿੱਚ ਪੀੜਤਾਂ ਤੱਕ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਹਰਾ-ਚਾਰਾ ਪਹੁੰਚਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਨੌਰੀ ਸਾਈਫ਼ਨ ’ਤੇ ਘੱਗਰ ਵਿੱਚ ਪਾਣੀ ਦਾ ਪੱਧਰ ਬੀਤੇ ਦਨਿ ਕਰੀਬ 754 ਫੁੱਟ ਸੀ, ਜੋ ਅੱਜ 752.6 ਫੁੱਟ ’ਤੇ ਆ ਗਿਆ ਹੈ, ਪਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਤਹਿਤ ਭਾਰਤੀ ਫੌਜ ਦੇ ਜਵਾਨ ਪਾਣੀ ਭਰਨ ਵਾਲੇ ਪਿੰਡਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ ਇੱਕ ਵਜੇ ਮੂਨਕ ਸ਼ਹਿਰ ਦੀ ਦੇਹਲਾ ਕਲੋਨੀ ’ਚ ਪਾਣੀ ਦਾਖਲ ਹੋਣ ਦੇ ਖ਼ਤਰੇ ਦੀ ਅਨਾਊਂਸਮੈਂਟ ਮਗਰੋਂ ਇਕੱਠੇ ਹੋਏ ਲੋਕਾਂ ਨੇ ਮੂਨਕ-ਬੱਲਰਾ ਲਿੰਕ ਸੜਕ ਤੋੜ ਕੇ ਪਾਣੀ ਨੂੰ ਅੱਗੇ ਕੱਢਿਆ। ਖਨੌਰੀ ਦੇ ਲੋਕਾਂ ਨੇ ਖ਼ੁਦ ਮੋਰਚਾ ਸੰਭਾਲਦਿਆਂ ਜੇਸੀਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ ਅਤੇ ਮਿੱਟੀ ਦੇ ਥੈਲਿਆਂ ਦਾ ਪ੍ਰਬੰਧ ਕਰਕੇ ਕੈਥਲ ਡਰੇਨ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਤੇ ਟੁੱਟਣ ਤੋਂ ਬਚਾਇਆ। ਲੋਕਾਂ ਨੇ ਮਿੱਟੀ ਦੀਆਂ ਭਰੀਆਂ ਲਗਪਗ 18 ਟਰਾਲੀਆਂ ਪਹਿਲਾਂ ਹੀ ਤਿਆਰ ਰੱਖੀਆਂ ਹੋਈਆਂ ਸਨ। ਘੱਗਰ ਦੀ ਮਾਰ ਕਾਰਨ ਖਨੌਰੀ ਤੋਂ ਸੰਗਰੂਰ, ਪਟਿਆਲਾ ਅਤੇ ਕੈਥਲ ਨੂੰ ਜਾਣ ਵਾਲੇ ਮਾਰਗਾਂ ’ਤੇ ਆਵਾਜਾਈ ਬੰਦ ਹੈ।

Advertisement

ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ
ਅੰਮ੍ਰਿਤਸਰ (ਟ੍ਰਬਿਿਉੂਨ ਨਿਉੂਜ਼ ਸਰਵਿਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 3 ਟਰੱਕ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤੇ ਗਏ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਹਿਲੇ ਦਨਿ ਤੋਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ ਤਿਆਰ ਕਰਕੇ ਭੇਜਿਆ ਗਿਆ ਹੈ, ਉਥੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੀ ਭੇਜੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਬਾਵਾ ਵੱਲੋਂ ਦਿੱਲੀ ਕਮੇਟੀ ਦੇ ਮੈਂਬਰਾਂ ਰਾਹੀਂ ਰਾਹਤ ਸਮੱਗਰੀ ਭੇਜੀ ਗਈ ਹੈ, ਜਿਸ ਨੂੰ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤਾ।

Advertisement
Advertisement
Tags :
ਖ਼ਤਰਾਖਨੌਰੀ:ਪਾਣੀ:ਬਰਕਰਾਰਬਾਵਜੂਦਮੂਨਕ
Advertisement